ਅੰਮ੍ਰਿਤਸਰ : ਖਾਲਸਾ ਕਾਲਜ ਦੇ ਬਾਹਰ ਹਾਦਸੇ 'ਚ ਮੁੰਡੇ-ਕੁੜੀ ਦੇ ਕੱਟੇ ਸਿਰ (ਵੀਡੀਓ)
Wednesday, Aug 21, 2019 - 01:20 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਹਾਦਸੇ 'ਚ ਮੁੰਡੇ-ਕੁੜੀਆਂ ਦੇ ਸਿਰ ਧੜ ਤੋਂ ਵੱਖ ਹੋ 20 ਫੁੱਟ ਦੂਰ ਜਾ ਡਿੱਗੇ, ਜਿਸ ਨੇ ਵੀ ਇਨ੍ਹਾਂ ਲਾਸ਼ਾਂ ਨੂੰ ਦੇਖਿਆ ਉਨ੍ਹਾਂ ਦੀ ਚੀਕਾਂ ਨਿਕਲ ਗਈਆਂ। ਜਾਣਕਾਰੀ ਮੁਤਾਬਕ ਹਾਦਸਾ ਗੁਰੂ ਨਗਰੀ ਅੰਮ੍ਰਿਤਸਰ ਦੇ ਖਾਲਸਾ ਕਾਲੇਜ ਦੇ ਨੇੜੇ ਹੋਇਆ, ਜਿੱਥੇ ਇਕ ਚਿੱਟੇ ਰੰਗ ਦੀ ਐਕਟਿਵਾ ਬੀ. ਆਰ. ਟੀ. ਸੀ. ਦੀ ਗ੍ਰਿਲ ਨਾਲ ਟਕਰਾਅ ਗਈ, ਜਿਸ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ। ਇਹ ਹਾਦਸਾ ਇੰਨਾਂ ਭਿਆਨਕ ਸੀ ਕਿ ਐਕਟਿਵਾ ਸਵਾਰ ਮੁੰਡੇ-ਕੁੜੀ ਦੇ ਸਿਰ ਧੜ ਤੋਂ ਵੱਖ ਹੋ ਗਏ। ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਹਾਦਸਾ ਕਿਵੇਂ ਹੋਇਆ, ਇਸ ਦਾ ਪਤਾ ਲਗਾਉਣ ਲਈ ਸੀ.ਸੀ.ਟੀ.ਵੀ. ਫੁਟੇਜ਼ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਕੂਟਰੀ ਦਾ ਕੋਈ ਨੰਬਰ ਨਹੀਂ ਸੀ ਤੇ ਨਾ ਹੀ ਲਾਸ਼ਾਂ ਕੋਲ ਕੋਈ ਮੋਬਾਈਲ ਜਾਂ ਸ਼ਨਾਖਤੀ ਪੱਤਰ ਮਿਲਿਆ, ਜਿਸ ਤੋਂ ਕਈ ਹੋਰ ਸਵਾਲ ਖੜ੍ਹੇ ਹੋ ਗਏ ਹਨ। ਹੁਣ ਇਹ ਹਾਦਸਾ ਹੈ ਜਾਂ ਕੋਈ ਸਾਜ਼ਿਸ਼ ਇਸ ਦਾ ਪਤਾ ਪੁਲਸ ਜਾਂਚ ਤੋਂ ਬਾਅਦ ਹੀ ਲੱਗੇਗਾ ਪਰ ਸੜਕ 'ਤੇ ਪਈਆਂ ਸਿਰ ਕੱਟੀਆਂ ਲਾਸ਼ਾਂ ਨੇ ਦਹਿਸ਼ਤ ਫੈਲਾ ਦਿੱਤਾ ਹੈ।