ਅੰਮ੍ਰਿਤਸਰ ਹਾਦਸਾ : ਟਰੈਕ 'ਤੇ ਖੜ੍ਹੇ ਲੋਕਾਂ ਨੂੰ ਸਟੇਜ ਤੋਂ ਮਿਲੀ ਸੀ ਆਖਰੀ ਚਿਤਾਵਨੀ (ਵੀਡੀਓ)

Saturday, Oct 20, 2018 - 08:30 PM (IST)

ਅੰਮ੍ਰਿਤਸਰ ਹਾਦਸਾ : ਟਰੈਕ 'ਤੇ ਖੜ੍ਹੇ ਲੋਕਾਂ ਨੂੰ ਸਟੇਜ ਤੋਂ ਮਿਲੀ ਸੀ ਆਖਰੀ ਚਿਤਾਵਨੀ (ਵੀਡੀਓ)

ਅੰਮ੍ਰਿਤਸਰ— ਦੁਸਹਿਰੇ ਮੌਕੇ ਸ਼ਹਿਰ 'ਚ ਹੋਏ ਰੇਲ ਹਾਦਸੇ ਤੋਂ ਪਹਿਲਾਂ ਟਰੈਕ 'ਤੇ ਖੜ੍ਹੇ ਲੋਕਾਂ ਨੂੰ ਸਟੇਜ ਤੋਂ ਆਖਰੀ ਚਿਤਾਵਨੀ ਦਿੱਤੀ ਗਈ ਸੀ। ਇਹ ਚਿਤਾਵਨੀ ਸਟੇਜ 'ਤੇ ਮੌਜੂਦ ਇਕ ਵਿਅਕਤੀ ਵਲੋਂ ਟਰੈਕ 'ਤੇ ਖੜੇ ਲੋਕਾਂ ਨੂੰ ਦਿੱਤੀ ਗਈ। ਉਸ ਨੇ ਕਿਹਾ ਕਿ ਸਾਨੂੰ-ਤੁਹਾਨੂੰ ਪਤਾ ਹੈ ਕਿ ਪਟੜੀ ਤੋਂ ਕਦੋਂ-ਕਦੋਂ ਟਰੇਨ ਨਿਕਲਣੀ ਹੈ ਪਰ ਜਦੋਂ ਟਰੇਨ ਨਿਕਲਣੀ ਹੈ ਤਾਂ ਉਹ ਇਹ ਨਹੀਂ ਦੇਖੇਗੀ ਕਿ ਉਸ ਸਾਹਮਣੇ ਕੌਣ ਖੜਾ ਹੈ। ਇਹ ਸਭ ਕਹਿੰਦੇ ਹੋਏ ਵਿਅਕਤੀ ਨੇ ਪਟੜੀ 'ਤੇ ਖੜ੍ਹੇ ਲੋਕਾਂ ਨੂੰ ਆਪਣਾ ਧਿਆਨ ਰੱਖਣ ਦੀ ਗੱਲ ਕਹੀ।


Related News