ਪੁਰਾਣੇ ਸ਼ਹਿਰ ’ਚ ਖੁੱਲ੍ਹੇਆਮ ਵਿਕ ਰਹੀ ਦੂਜੇ ਸੂਬਿਆਂ ਦੀ ਸ਼ਰਾਬ

Monday, Apr 15, 2019 - 04:05 AM (IST)

ਪੁਰਾਣੇ ਸ਼ਹਿਰ ’ਚ ਖੁੱਲ੍ਹੇਆਮ ਵਿਕ ਰਹੀ ਦੂਜੇ ਸੂਬਿਆਂ ਦੀ ਸ਼ਰਾਬ
ਅੰਮ੍ਰਿਤਸਰ (ਇੰਦਰਜੀਤ)-ਕਈ ਵਿਭਾਗਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਅੰਮ੍ਰਿਤਸਰ ਦੇ ਪੁਰਾਣੇ ਵੱਡੇ ਸ਼ਹਿਰ ’ਚ ਗ਼ੈਰ-ਕਾਨੂੰਨੀ ਤੌਰ ’ਤੇ ਸ਼ਰਾਬ ਦਾ ਧੰਦਾ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਅੰਮ੍ਰਿਤਸਰ ਦੇ ਸ਼ਹਿਰ ਦੇ ਵਿਚੋ-ਵਿਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੈ ਪਰ ਸੰਘਣੀ ਆਬਾਦੀ ਹੋਣ ਕਾਰਨ ਉਥੇ ਸ਼ਰਾਬ ਦੇ ਖਪਤਕਾਰਾਂ ਦੀ ਘਾਟ ਨਹੀਂ ਹੈ, ਉਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ’ਚ ਵੱਡੀ ਗਿਣਤੀ ’ਚ ਹੋਟਲ, ਗੈਸਟ ਹਾਊਸ ਤੇ ਢਾਬੇ ਹਨ, ਜਿਸ ਕਾਰਨ ਸ਼ਰਾਬ ਦੇ ਵੱਡੀ ਗਿਣਤੀ ’ਚ ਖਪਤਕਾਰ ਮੌਜੂਦ ਹਨ। ਅੰਮ੍ਰਿਤਸਰ ਸ਼ਹਿਰ 7 ਕਿਲੋਮੀਟਰ ਦੇ ਘੇਰੇ ’ਚ ਇਕ ਵੱਡਾ ਖੇਤਰ ਹੈ, ਜੋ ਅਨੁਪਾਤਕ ਕਿਲੋਮੀਟਰ ਦੇ ਮੁਤਾਬਿਕ 12 ਵਰਗ ਕਿਲੋਮੀਟਰ ਦੀ ਸਮਰੱਥਾ ਰੱਖਦਾ ਹੈ। ਇਸ ਖੇਤਰ ’ਚ ਪੁਰਾਣੀਆਂ ਗਲੀਆਂ, ਤੰਗ ਬਾਜ਼ਾਰ ਹੋਣ ਕਾਰਨ ਭਾਰੀ ਜਾਮ ਲੱਗਾ ਰਹਿੰਦਾ ਹੈ, ਜਿਸ ਕਾਰਨ ਪੁਲਸ ਨੂੰ ਟ੍ਰੈਫਿਕ ਸੰਭਾਲਣੀ ਮੁਸ਼ਕਿਲ ਹੋ ਜਾਂਦੀ ਹੈ, ਅਜਿਹੇ ’ਚ ਆਉਣ-ਜਾਣ ਵਾਲੇ ਸਾਮਾਨ ਦੀ ਚੈਕਿੰਗ ਨਹੀਂ ਹੁੰਦੀ। ਇਥੇ ਹੀ ਬਸ ਨਹੀਂ, ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਅਧਿਕਾਰੀ ਪੁਰਾਣੀ ਸ਼ਹਿਰ ’ਚ ਨਾਕੇ ਤੱਕ ਨਹੀਂ ਲਾਉਂਦੇ। ਟੈਕਸੇਸ਼ਨ ਵਿਭਾਗ ਨੂੰ ਹੁੰਦੈ ਕਰੋਡ਼ਾਂ ਦਾ ਨੁਕਸਾਨਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ’ਚ ਜ਼ਿਲੇ ਦੀ 20 ਫ਼ੀਸਦੀ ਆਬਾਦੀ ਮੌਜੂਦ ਹੈ, ਜਦੋਂ ਕਿ ਇਥੇ ਰਹਿਣ ਵਾਲੇ ਲੋਕ ਪੁਰਾਣੇ ਕਾਰੋਬਾਰੀ ਹਨ ਤੇ ਸ਼ਾਹੀ ਪਰਿਵਾਰ ਇਥੇ ਰਹਿੰਦੇ ਹਨ। ਸ਼ਰਾਬ ਦਾ ਠੇਕਾ ਨਾ ਹੋਣ ਕਾਰਨ ਅਕਸਰ ਰੁਟੀਨ ਦੇ ਖਪਤਕਾਰ ਪੇਟੀਆਂ ਦੇ ਹਿਸਾਬ ਨਾਲ ਦੂਜੇ ਸਰਕਲ ਤੋਂਂ ਸ਼ਰਾਬ ਲਿਆ ਕੇ ਸਟੋਰ ਕਰ ਲੈਂਦੇ ਹਨ ਕਿਉਂਕਿ ਸ਼ਰਾਬ ਦੇ ਠੇਕੇ ਸ਼ਹਿਰ ਦੇ ਮੁੱਖ 12 ਗੇਟਾਂ ਦੇ ਬਾਹਰ ਤੋਂ ਹੀ ਸ਼ੁਰੂ ਹੁੰਦੇ ਹਨ। ਇਸ ਲੰਬੀ ਦੂਰੀ ’ਚ ਸ਼ਰਾਬ ਨਾ ਮਿਲਣ ਕਾਰਨ ਇਸ ਦੀ ਸਟੋਰਿੰਗ ਗ਼ੈਰ-ਕਾਨੂੰਨੀ ਤੌਰ ’ਤੇ ਸ਼ਹਿਰ ’ਚ ਹੋ ਜਾਂਦੀ ਹੈ। ਹੋਮ ਡਲਿਵਰੀ ਦੀ ਸਹੂਲਤ ਸ਼ਰਾਬ ਦੀ ਵਿਕਰੀ ਤਾਂ ਠੇਕਿਆਂ ’ਤੇ ਹੁੰਦੀ ਹੀ ਹੈ, 2 ਨੰਬਰ ਦੇ ਧੰਦੇਬਾਜ਼ਾਂ ਨੇ ਸ਼ਰਾਬ ਦੀ ਹੋਮ ਡਲਿਵਰੀ ਵੀ ਸ਼ੁਰੂ ਕਰ ਦਿੱਤੀ ਹੈ। ਫੋਨ ’ਤੇ ਘੰਟੀ ਵੱਜਦੇ ਹੀ 7 ਤੋਂ 8 ਮਿੰਟਾਂ ’ਚ ਸ਼ਰਾਬ ਦੀ ਬੋਤਲ ਖਪਤਕਾਰ ਦੇ ਘਰ ਪਹੁੰਚ ਜਾਂਦੀ ਹੈ। ਸ਼ਰਾਬ ਦੇ ਠੇਕਿਆਂ ’ਤੇ ਤਾਂ ਸ਼ਰਾਬ ਪਹਿਲਾਂ ਪੈਸੇ ਦੇਣ ’ਤੇ ਮਿਲਦੀ ਹੈ, ਉਥੇ ਹੀ ਹੋਮ ਡਲਿਵਰੀ ’ਚ ਸ਼ਰਾਬ ਉਧਾਰ ਮਿਲ ਜਾਂਦੀ ਹੈ। ਵੱਡੀ ਗੱਲ ਹੈ ਕਿ ਜੇਕਰ ਬਾਜ਼ਾਰ ’ਚ ਸ਼ਰਾਬ ਦੀ ਕੀਮਤ 500 ਰੁਪਏ ਪ੍ਰਤੀ ਬੋਤਲ ਹੈ ਤਾਂ ਹੋਮ ਡਲਿਵਰੀ ’ਚ 350 ਰੁਪਏ ’ਚ ਸਹਿਜੇ ਹੀ ਉਪਲਬਧ ਹੈ। ਸ਼ਰਾਬ ਦੇ ਧੰਦੇਬਾਜ਼ ਬਣ ਚੁੱਕੇ ਹਨ ਮਾਫੀਆਪਿਛਲੇ 2 ਸਾਲਾਂ ਤੋਂ ਛੋਟੇ ਦਰਜੇ ’ਤੇ ਸ਼ਰਾਬ ਦਾ ਧੰਦਾ ਕਰਨ ਵਾਲੇ ਹੁਣ ਵੱਡੇ ਮਾਫੀਆ ਬਣ ਚੁੱਕੇ ਹਨ ਕਿਉਂਕਿ ਸ਼ਰਾਬ ਦੇ ਧੰਦੇ ’ਲਾਭ ਬਹੁਤ ਜ਼ਿਆਦਾ ਹੈ, ਜਿਸ ਕਾਰਨ ਹੁਣ ਵੱਡੇ ਡਾਨ ਭੂਮੀਗਤ ਰਹਿ ਕੇ ਆਪਣੇ ਕਰਿੰਦਿਆਂ ਤੋਂ ਇਹ ਕੰਮ ਕਰਵਾਉਂਦੇ ਹਨ। ਚੋਣਾਂ ਕਾਰਨ ਬੇਫਿਕਰ ਹੈ ਧੰਦੇਬਾਜ਼ ਚੋਣ ਦੌਰ ’ਚ ਭਲੇ ਹੀ ਚੋਣ ਕਮਿਸ਼ਨ ਨੇ ਇਸ ’ਤੇ ਕਈ ਪਾਬੰਦੀਆਂ ਲਾ ਰੱਖੀਆਂ ਹਨ ਪਰ ਸ਼ਰਾਬ ਦੇ ਧੰਦੇਬਾਜ਼ਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੈ। ਅੰਮ੍ਰਿਤਸਰ ਸ਼ਹਿਰ ’ਚ ਈਸਟ ਮੋਹਨ ਨਗਰ, ਸੁਲਤਾਨਵਿੰਡ ਰੋਡ, ਮਕਬੂਲਪੁਰਾ, ਸ਼ਰੀਫਪੁਰਾ, ਅੰਨਗਡ਼੍ਹ, ਲਾਹੌਰੀ ਗੇਟ, ਬੱਕਰ ਮੰਡੀ, ਕੋਟ ਖਾਲਸਾ, ਛੇਹਰਟਾ, ਖੰਡਵਾਲਾ, ਚੌਕ ਕਚਹਿਰੀ, ਏਅਰਪੋਰਟ ਰੋਡ, ਸਿਕੰਦਰੀ ਗੇਟ, ਹਾਥੀ ਗੇਟ, ਰਾਮ ਬਾਗ ਆਦਿ ਖੇਤਰ ਹਨ, ਜਿਥੇ ਧਡ਼ੱਲੇ ਨਾਲ ਗ਼ੈਰ-ਕਾਨੂੰਨੀ ਸ਼ਰਾਬ ਵਿਕਦੀ ਹੈ। ਉਥੇ ਹੀ ਸ਼ਹਿਰ ਦੇ ਅੰਦਰੂਨੀ ਹਿੱਸੇ ’ਚ ਸਿਟੀ ਕੋਤਵਾਲੀ, ਘਿਉ ਮੰਡੀ, ਰਾਮਾਨੰਦ ਬਾਗ, ਜਲਿਆਂਵਾਲਾ ਬਾਗ ਦੇ ਨੇੜਲੇ ਖੇਤਰ, ਟੈਲੀਫੋਨ ਐਕਸਚੇਂਜ, ਗੁਰੂ ਬਾਜ਼ਾਰ, ਕੱਟਡ਼ਾ ਕਰਮ ਸਿੰਘ, ਕੱਟਡ਼ਾ ਸਫੇਦ ਖੇਤਰਾਂ ’ਚ ਹੋਮ ਡਲਿਵਰੀ ਦੇ ਵੱਡੇ ਏਜੰਟ ਸਰਗਰਮ ਹਨ। ਕੋਟਸਸ਼ਰਾਬ ਦੇ ਧੰਦੇਬਾਜ਼ਾਂ ’ਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ 3 ਮਹੀਨਿਆਂ ’ਚ ਸ਼ਰਾਬ ਦੀਆਂ ਕਈ ਵੱਡੀਆਂ ਖੇਪਾਂ ਫਡ਼ੀਆਂ ਜਾ ਚੁੱਕੀਆਂ ਹਨ ਤੇ ਸਮੱਗਲਰਾਂ ਦੇ ਕਈ ਰਸਤੇ ਬੰਦ ਕੀਤੇ ਗਏ ਹਨ। ਐਕਸਾਈਜ਼ ਵਿਭਾਗ ਦਿਨ-ਰਾਤ ਇਸ ’ਤੇ ਸਖਤ ਨਿਗਰਾਨੀ ਰੱਖ ਰਿਹਾ ਹੈ। –ਸੁਖਜੀਤ ਸਿੰਘ ਚਾਹਲ, ਜ਼ਿਲਾ ਆਬਕਾਰੀ ਅਧਿਕਾਰੀ ਮੇਜਰ

Related News