ਵਰਮਾ ਗਰੁੱਪ ਨੂੰ ਮਿਲਣ ਲੱਗਾ ਮੈਂਬਰਾਂ ਤੋਂ ਭਾਰੀ ਸਮਰਥਨ
Thursday, Feb 14, 2019 - 04:36 AM (IST)

ਅੰਮ੍ਰਿਤਸਰ (ਸੰਜੀਵ)-ਲੰਸਡਨ ਕਲੱਬ ਦੀ ਹੋਣ ਵਾਲੀ ਚੋਣ 2019 ’ਚ ਅਰੁਣ ਵਰਮਾ ਗਰੁੱਪ ਨੂੰ ਕਲੱਬ ਮੈਂਬਰਾਂ ਦਾ ਭਾਰੀ ਸਮਰਥਨ ਹੀ ਨਹੀਂ ਮਿਲ ਰਿਹਾ ਸਗੋਂ ਉਨ੍ਹਾਂ ਨੂੰ ਜਿੱਤ ਦਾ ਪੂਰਾ ਭਰੋਸਾ ਵੀ ਦਿਵਾਇਆ ਜਾ ਰਿਹਾ ਹੈ। ਅੱਜ ਦੀ ਹੰਗਾਮੀ ਮੀਟਿੰਗ ਉਪਰੰਤ ਵਰਮਾ ਗਰੁੱਪ ਬਦਲਾਅ ਦੇ ਨਾਅਰੇ ਨੂੰ ਲੈ ਕੇ ਚੋਣ ਮੈਦਾਨ ’ਚ ਉੱਤਰਿਆ ਤੇ ਮੈਂਬਰਾਂ ਤੋਂ ਵੋਟ ਮੰਗੀ। ਅਰੁਣ ਵਰਮਾ ਨੇ ਕਿਹਾ ਕਿ ਪਿਛਲੇ 8 ਸਾਲਾਂ ਤੋਂ ਲੰਸਡਨ ਕਲੱਬ ਦੀ ਕਮੇਟੀ ’ਤੇ ਕਾਬਜ਼ ਗਰੁੱਪ ਆਪਣੀਆਂ ਮਨਮਾਨੀਆਂ ਕਰਦਾ ਰਿਹਾ ਹੈ, ਜਿਸ ਨਾਲ ਕਲੱਬ ਮੈਂਬਰ ਬੜੇ ਪ੍ਰੇਸ਼ਾਨ ਹਨ ਤੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ ਹਰ ਮੈਂਬਰ ਬਦਲਾਅ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਗਰੁੱਪ ਜੇਤੂ ਹੁੰਦਾ ਹੈ ਤਾਂ ਉਹ ਆਉਣ ਵਾਲੇ ਸਮੇਂ ’ਚ ਕਲੱਬ ਮੈਂਬਰਾਂ ਦੀਆਂ ਸਹੂਲਤਾਂ ’ਤੇ ਮੁੱਖ ਰੂਪ ਨਾਲ ਕੰਮ ਕਰਨਗੇ ਤੇ ਹਰ ਮੈਂਬਰ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਫੌਰੀ ਤੌਰ ’ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਵਰਮਾ ਗਰੁੱਪ ਵੱਲੋਂ ਚੋਣ ਮੈਦਾਨ ’ਚ ਉੱਤਰੇ ਵਿਜੇ ਸ਼ਰਮਾ ਉਪ ਪ੍ਰਧਾਨ, ਜਤਿੰਦਰ ਅਰੋਡ਼ਾ ਜਨਰਲ ਸਕੱਤਰ, ਰਜਿੰਦਰ ਕੁਮਾਰ ਜ਼ਿਲਾ ਪ੍ਰਧਾਨ, ਸੰਜੇ ਮਹਿਰਾ ਸੰਯੁਕਤ ਸਕੱਤਰ, ਕੌਸ਼ਿਕ ਛਾਬਡ਼ਾ ਤੇ ਦਵਿੰਦਰਪਾਲ ਸਿੰਘ ਅਤੇ 12 ਐਗਜ਼ੈਕਟਿਵ ਮੈਂਬਰਾਂ ਦੀ ਟੀਮ ਨੇ ਸਾਂਝੇ ਤੌਰ ’ਤੇ ਪ੍ਰਚਾਰ ਸ਼ੁਰੂ ਕੀਤਾ। ਇਸ ਮੌਕੇ ਮੁਨੀਸ਼ ਚੋਪਡ਼ਾ (ਮਿੱਕੁੂ) ਨੇ ਵਰਮਾ ਗਰੁੱਪ ਵੱਲੋਂ ਕੈਂਪੇਨ ਸ਼ੁਰੂ ਕੀਤੀ ਤੇ ਐਤਵਾਰ ਨੂੰ ਹੋਣ ਵਾਲੀ ਵੋਟਿੰਗ ’ਚ ਜਿੱਤ ਦਾ ਦਾਅਵਾ ਕੀਤਾ।