ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ
Tuesday, Jan 29, 2019 - 10:30 AM (IST)

ਅੰਮ੍ਰਿਤਸਰ (ਫਰਿਆਦ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੂਲੀ ਬੱਚਿਆਂ ਨੂੰ ਸਿੱਖੀ ਪ੍ਰਤੀ ਜਾਗਰੂਕ ਕਰਨ ਦੇ ਮੱਦੇਨਜ਼ਰ ਕੀਰਤਨ, ਕਵੀਸ਼ਰੀ, ਕਵਿਤਾ, ਭਾਸ਼ਣ ਤੇ ਕਵਿਜ ਪੰਜ ਵਿਸ਼ਿਆਂ ’ਤੇ ਅਧਾਰਿਤ ਸੀਨੀਅਰ ਅਤੇ ਜੂਨੀਅਰ ਦੋ ਵਰਗਾਂ ’ਚ ਗੱਗੋਮਾਹਲ ਵਿਖੇ ਸਾਲਾਨਾ ਧਾਰਮਿਕ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵੱਖ-ਵੱਖ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ’ਚ ਹੋਏ ਸ਼ਾਨਦਾਰ ਧਾਰਮਿਕ ਮੁਕਾਬਲਿਆਂ ’ਚ ਖਾਲਸਾ ਪਬਲਿਕ ਸਕੂਲ਼ ਗੱਗੋਮਾਹਲ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਨਵਜੋਤੀ ਪਬਲਿਕ ਸਕੂਲ ਦੁਸਰਾ ਅਤੇ ਮਾਹਲ ਇੰਟਰਨੈਸ਼ਨਲ ਸਕੂਲ ਤੀਸਰਾ ਸਥਾਨ ’ਤੇ ਰਹੇ। ਇਸ ਮੌਕੇ ਸ਼੍ਰੋਮਣੀ ਕਮੇਟੀ ਸਕੱਤਰ ਕਰਮਬੀਰ ਸਿੰਘ ਕਿਆਮਪੁਰ, ਹਲਕਾ ਅਜਨਾਲਾ ਅੰਤ੍ਰਿੰਗ ਕਮੇਟੀ ਦੇ ਮੈਂਬਰ ਮਾ. ਅਮਰੀਕ ਸਿੰਘ ਵਿਛੋਆ ਆਦਿ ਨੇ ਸਾਂਝੇ ਤੌਰ ’ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਚਾਰਕ ਭਾਈ ਹਿੰਮਤਬੀਰ ਸਿੰਘ ਵੀਲਾ, ਪ੍ਰਚਾਰਕ ਭਾਈ ਜਗਦੀਪ ਸਿੰਘ, ਡਾਇਰੈਕਟਰ ਨੱਥਾ ਸਿੰਘ, ਪ੍ਰਿੰ. ਪ੍ਰੇਮ ਸਿੰਘ, ਪ੍ਰਚਾਰਕ ਭਾਈ ਬਲਕਾਰ ਸਿੰਘ ਸੁਰੇਪੁਰ, ਮੀਤ ਮੈਨੇਜਰ ਹਰਪ੍ਰੀਤ ਸਿੰਘ, ਤਸਬੀਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।