ਚਿੱਟੇ ਦੀ ਦਲ-ਦਲ ’ਚੋਂ ਨਿਕਲੇ ਨੌਜਵਾਨ ਨੇ ਇਸ ਖਾਸ ਦਿਨ ਨੂੰ ਇੰਝ ਕੀਤਾ ਸੈਲੀਬ੍ਰੇਟ (ਤਸਵੀਰਾਂ)

Sunday, Sep 01, 2019 - 06:44 PM (IST)

ਚਿੱਟੇ ਦੀ ਦਲ-ਦਲ ’ਚੋਂ ਨਿਕਲੇ ਨੌਜਵਾਨ ਨੇ ਇਸ ਖਾਸ ਦਿਨ ਨੂੰ ਇੰਝ ਕੀਤਾ ਸੈਲੀਬ੍ਰੇਟ (ਤਸਵੀਰਾਂ)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) - ਅੰਮ੍ਰਿਤਸਰ ਦਾ ਜਗਸ਼ਰਨ ਸਿੰਘ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਹੈ ਜੋ ਨਸ਼ੇ ਦੀ ਚੁੰਗਲ 'ਚ ਫਸੇ ਹੋਏ ਨੇ ਤੇ ਇਸਤੋਂ ਬਾਹਰ ਨਿਕਲਣਾ ਚਾਉਂਦੇ ਹਨ। ਜਾਣਕਾਰੀ ਮੁਤਾਬਕ ਜਗਸ਼ਰਨ ਸਿੰਘ ਨੇ ਅੱਜ ਦੇ ਦਿਨ ਸਾਲ ਪਹਿਲਾਂ ਨਸ਼ਾ ਛੱਡਿਆ ਸੀ ਤੇ ਅੱਜ 2 ਸਾਲ ਪੂਰੇ ਹੋਣ ਦੇ ਜਸ਼ਨ 'ਚ ਕੇਕ ਕੱਟ ਖੁਸ਼ੀ ਮਨਾਈ।

PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਨਸ਼ਾ ਛੱਡ ਚੁੱਕੇ ਜਗਸ਼ਰਨ ਨੇ ਦੱਸਿਆ ਕਿ ਉਹ ਦੋਸਤਾਂ ਨਾਲ ਰਹਿ ਕਿ ਨਸ਼ੇ ਦਾ ਆਦੀ ਬਣਿਆ ਸੀ। ਘਰਦਿਆਂ ਨੇ ਦੁੱਖੀ ਹੋ ਉਸਨੂੰ ਗੁਰਜੀਤ ਸਿੰਘ ਸੰਧੂ ਹੋਰਾਂ ਦੇ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ, ਜਿਸ ਨੇ ਉਸ ਦੀ ਨਸ਼ਾ ਛੱਡਣ 'ਚ ਮਦਦ ਕੀਤੀ।

PunjabKesariਮੌਜੂਦਾ ਸਮੇਂ 'ਚ ਜਗਸ਼ਰਨ ਸਿੰਘ ਖੁਸ਼ ਹੈ ਉਸਨੇ ਨਸ਼ੇ ਦੀ ਭੈੜੀ ਆਦਤ ਨੂੰ ਹਰਾ ਜਿੱਤ ਹਾਸਲ ਕੀਤੀ। ਜਗਸ਼ਰਨ ਦੀ ਨਸ਼ਾ ਛਡਾਉਣ 'ਚ ਮਦਦ ਕਰਨ ਵਾਲੇ ਗੁਰਜੀਤ ਦਾ ਕਹਿਣਾ ਹੈ ਕਿ ਸਾਨੂੰ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛੱਡਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਨਾ ਕਿ ਉਸਨੂੰ ਨਸ਼ਾ ਕਰਨ 'ਤੇ ਲਾਹਣਤਾਂ ਪਾਉਣੀਆਂ ਚਾਹੀਦੀਆਂ। 


author

Baljeet Kaur

Content Editor

Related News