550ਵੇਂ ਪ੍ਰਕਾਸ਼ ਪੁਰਬ ਮੌਕੇ ਵਸ਼ਿਗੰਟਨ ''ਚ ਬਣੇਗੀ ਖਾਲਸਾ ਯੂਨੀਵਰਸਿਟੀ

Monday, Sep 16, 2019 - 11:37 AM (IST)

550ਵੇਂ ਪ੍ਰਕਾਸ਼ ਪੁਰਬ ਮੌਕੇ ਵਸ਼ਿਗੰਟਨ ''ਚ ਬਣੇਗੀ ਖਾਲਸਾ ਯੂਨੀਵਰਸਿਟੀ

ਅੰਮ੍ਰਿਤਸਰ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਮਰੀਕਾ ਦੇ ਵਾਸ਼ਿੰਗਟਨ ਸਥਿਤ ਬੈਲੀਗਮ ਸ਼ਹਿਰ 'ਚ ਖਾਲਸਾ ਯੂਨੀਵਰਸਿਟੀ ਸਥਾਪਤ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਸ ਦੇ ਲਈ ਸਿੱਖ ਸ਼ਰਧਾਲੂ ਵਲੋਂ 130 ਏਕੜ ਜ਼ਮੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਕਰਵਾ ਦਿੱਤੀ ਗਈ ਹੈ।ਇਹ ਖੁਲਾਸਾ ਅਮਰੀਕਾ ਦੌਰੇ ਤੋਂ ਪਰਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੀਤਾ ਹੈ।

ਡਾ.ਰੂਪ ਸਿੰਘ ਨੇ ਦੱਸਿਆ ਕਿ ਬੈਲੀਗਮ 'ਚ ਖਾਲਸਾ ਯੂਨੀਵਰਸਿਟੀ ਸਥਾਪਨਾ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਯੂਨੀਵਰਸਿਟੀ 'ਚ ਸਿੱਖ ਧਰਮ, ਗੁਰਮਤਿ ਸੰਗੀਤ, ਸਿੱਖ ਫਲਸਫਾ, ਕਦਰਾਂ ਕੀਮਤਾਂ ਨੂੰ ਵਿਦਿਆਰਥੀਆਂ ਤਕ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਥੇ ਪਹਿਲਾਂ ਹੀ ਖਾਲਸਾ ਅਕੈਡਮੀ ਚਲ ਰਹੀ ਸੀ ਅਤੇ ਹੁਣ ਕਮਿਊਨਿਟੀ ਕਾਲਜ ਦੀ ਜ਼ਮੀਨ ਵੀ ਸਿੱਖ ਭਾਈਚਾਰੇ ਨੇ ਖਰੀਦ ਲਈ ਹੈ ਜਿਸ 'ਚ ਯੂਨੀਵਰਸਿਟੀ ਦਾ ਦਫਤਰ ਸਥਾਪਤ ਕਰ ਦਿੱਤਾ ਗਿਆ ਹੈ।

ਸਿੱਖ ਧਰਮਾ ਇੰਟਰਨੈਸ਼ਨਲ ਅਮਰੀਕਾ ਵਲੋਂ ਪ੍ਰਕਾਸ਼ ਪੁਰਬ ਸਬੰਧੀ ਕੀਤੇ ਜਾ ਰਹੇ ਵਿਸ਼ੇਸ਼ ਕਾਰਜਾਂ ਬਾਰੇ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਵਲੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁਜੀ ਸਾਹਿਬ ਦਾ ਅਨੁਵਾਦ 20 ਵੱਖ ਵੱਖ ਮੁਲਕਾਂ ਦੀਆਂ ਭਾਸ਼ਾਵਾਂ ਵਿਚ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ ਚੀਨੀ, ਡੱਚ, ਸਪੇਨਿਸ਼, ਜਰਮਨੀ, ਫਰੈਂਚ ਆਦਿ ਸ਼ਾਮਲ ਹਨ।


author

Baljeet Kaur

Content Editor

Related News