ਖ਼ੁਦਕੁਸ਼ੀ ਮਾਮਲੇ ''ਚ ਸਬ-ਇੰਸਪੈਕਟਰ ਬੀਬੀ ਸੰਦੀਪ ਕੌਰ ਗ੍ਰਿਫ਼ਤਾਰ

Thursday, Oct 22, 2020 - 01:11 PM (IST)

ਖ਼ੁਦਕੁਸ਼ੀ ਮਾਮਲੇ ''ਚ ਸਬ-ਇੰਸਪੈਕਟਰ ਬੀਬੀ ਸੰਦੀਪ ਕੌਰ ਗ੍ਰਿਫ਼ਤਾਰ

ਅੰਮ੍ਰਿਤਸਰ (ਅਰੁਣ): ਨਵਾਂ ਪਿੰਡ ਵਾਸੀ ਸੁਨਿਆਰੇ ਵਿਕਰਮਜੀਤ ਸਿੰਘ ਅਤੇ ਉਸਦੀ ਪਤਨੀ ਸੁਖਬੀਰ ਕੌਰ ਦੇ ਆਤਮਹੱਤਿਆ ਕਾਂਡ ਮਾਮਲੇ 'ਚ ਲਮੇਂ ਸਮੇਂ ਤੋਂ ਗ੍ਰਿਫ਼ਤਾਰੀ ਸਬੰਧੀ ਪੁਲਸ ਨਾਲ ਲੁਕਣ-ਮੀਚੀ ਦੀ ਖੇਡ ਖੇਡ ਰਹੀ ਸਬ- ਇੰਸਪੈਕਟਰ ਸੰਦੀਪ ਕੌਰ ਨੂੰ ਆਖਿਰ ਦਿਹਾਤੀ ਪੁਲਸ ਨੇ ਸ੍ਰੀ ਹਰਗੋਬਿੰਦਪੁਰ ਨੇੜਲੇ ਪਿੰਡ ਧੀਰੋਵਾਲ ਬੇਦ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਸੰਦੀਪ ਕੌਰ ਦੇ 2 ਮਸੇਰੇ ਭਰਾਵਾਂ ਨੂੰ ਸੰਦੀਪ ਕੌਰ ਨੂੰ ਪਨਾਹ ਦੇਣ ਦੇ ਜੁਰਮ 'ਚ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਉਸ ਨੂੰ ਪਨਾਹ ਦੇਣ ਵਾਲੇ ਕਮਿਸ਼ਨਰੇਟ ਪੁਲਸ ਦੇ ਸਿਪਾਹੀ ਗਗਨਦੀਪ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। 

ਇਹ ਵੀ ਪੜ੍ਹੋ : ਯੂ-ਟਿਊਬ 'ਤੇ ਕਾਲ ਗਰਲ ਲਿਖ ਕੁੜੀ ਦਾ ਫ਼ੋਨ ਨੰਬਰ ਕੀਤਾ ਜਨਤਕ, ਆਡੀਓ ਤੇ ਵੀਡੀਓ ਵੀ ਕੀਤੀ ਅਪਲੋਡ
PunjabKesariਇਥੇ ਦੱਸ ਦੇਈਏ ਕਿ ਸੋਨਾ ਵਪਾਰੀ ਵਿਕਰਮਜੀਤ ਸਿੰਘ ਨੂੰ ਬਲੈਕਮੇਲ ਕਰਦਿਆਂ ਉਸ ਤੋਂ 18-19 ਲੱਖ ਰੁਪਏ ਬਟੋਰਨ 'ਤੇ ਸਬ-ਇੰਸਪੈਕਟਰ ਤੋਂ ਦੁਖੀ ਹੋ ਕੇ ਵਿਕਰਮਜੀਤ ਅਤੇ ਉਸਦੀ ਪਤਨੀ ਸੁਖਬੀਰ ਕੌਰ ਨੇ ਆਤਮਹੱਤਿਆ ਕਰ ਲਈ ਸੀ। ਮ੍ਰਿਤਕ ਆਪਣੇ ਪਿੱਛੇ ਇਕ 15 ਸਾਲ ਦੀ ਧੀ ਨੂੰ ਛੱਡ ਗਏ, ਜੋ ਮਾਂ-ਪਿਓ ਨੂੰ ਇਨਸਾਫ਼ ਦਵਾਉਣ ਲਈ ਦਿਨ ਰਾਤ ਇਕ ਕਰ ਰਹੀ ਹੈ। 

ਇਹ ਵੀ ਪੜ੍ਹੋ : ਆਪਣੇ ਹੀ ਰੱਖਣ ਲੱਗੇ ਬੱਚੀਆਂ 'ਤੇ ਗੰਦੀ ਨਜ਼ਰ, ਹੁਣ ਮਾਮੇ ਵਲੋਂ ਮਾਸੂਮ ਭਾਣਜੀ ਦਾ ਜਬਰ-ਜ਼ਿਨਾਹ ਤੋਂ ਬਾਅਦ ਕਤਲ


author

Baljeet Kaur

Content Editor

Related News