ਕੈਪਟਨ ਵਲੋਂ ਮੈਸੇਜ ਜਨਤਕ ਕਰਨਾ ਘਟੀਆ ਹਰਕਤ : ਬਰਾੜ
Monday, Apr 22, 2019 - 05:04 PM (IST)
![ਕੈਪਟਨ ਵਲੋਂ ਮੈਸੇਜ ਜਨਤਕ ਕਰਨਾ ਘਟੀਆ ਹਰਕਤ : ਬਰਾੜ](https://static.jagbani.com/multimedia/2019_4image_17_03_413450637a5.jpg)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅਕਾਲੀ ਦਲ ਦਾ ਪੱਲਾ ਫੜਣ ਤੋਂ ਬਾਅਦ ਜਗਮੀਤ ਬਰਾੜ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਿਆ ਤੇ ਸਿਆਸਤ ਦੀ ਨਵੀਂ ਪਾਰੀ ਸ਼ੁਰੂ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਗਮੀਤ ਬਰੜਾ ਨੂੰ ਸਿਰੋਪਾਓ ਭੇਟ ਕਰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਪੱਤਰਕਾਰਾਂ ਵਲੋਂ ਕੈਪਟਨ ਵਲੋਂ ਜਨਤਕ ਕੀਤੇ ਗਏ ਮੈਸੇਜਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਜਗਮੀਤ ਬਰਾੜ ਨੇ ਜਿਥੇ ਇਸਨੂੰ ਰਾਜੇ ਦੀ ਘਟੀਆ ਹਰਕਤ ਕਰਾਰ ਦਿੱਤਾ ਉਥੇ ਹੀ ਕੈਪਟਨ ਦੇ ਕਈ ਰਾਜ਼ ਉਸਦੇ ਕੋਲ ਹੋਣ ਦੀ ਗੱਲ ਵੀ ਕਹੀ ਹੈ।
ਦੱਸ ਦੇਈਏ ਕਿ ਪਿਛਲੇ ਦਿਨੀਂ ਜਗਮਾਤ ਬਰਾੜ ਅਕਾਲੀ ਦਲ 'ਚ ਸ਼ਾਮਲ ਹੋ ਗਏ ਸਨ ਤੇ ਪਾਰਟੀ ਨੇ ਇਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਨਾਲ ਨਵਾਜਿਆ ਸੀ ।