ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਘਰ ਦੇ ਸ਼ਰਧਾਲੂ ਵਲੋਂ ਸੋਨੇ ਦਾ ਚੌਰ ਸਾਹਿਬ ਭੇਟ

09/11/2018 9:33:07 AM

ਅੰਮ੍ਰਿਤਸਰ (ਦੀਪਕ/ਅਨਿਲ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਘਰ ਦੇ ਸ਼ਰਧਾਲੂ ਤਰਲੋਚਨ ਸਿੰਘ ਖਾਲਸਾ ਨੇ ਸੋਨੇ ਦਾ ਸੁੰਦਰ ਚੌਰ ਸਾਹਿਬ ਭੇਟਾ ਕੀਤਾ ਹੈ। ਉਨ੍ਹਾਂ ਪਾਸੋਂ ਕਰੀਬ 250 ਗ੍ਰਾਮ ਸੋਨੇ ਤੋਂ ਬਣਿਆ ਇਹ ਚੌਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਪ੍ਰਾਪਤ ਕੀਤਾ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਗੁਰੂ ਨਗਰੀ ਦੇ ਸ਼ਰਧਾਲੂ ਸਿੱਖ ਸ. ਤਰਲੋਚਨ ਸਿੰਘ ਖ਼ਾਲਸਾ ਨੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟਾ ਕੀਤਾ  ਚੌਰ ਸਾਹਿਬ ਬੇਸ਼ਕੀਮਤੀ ਹੈ ਅਤੇ ਇਸ 'ਤੇ ਸੁੰਦਰ ਮੀਨਾਕਾਰੀ ਵੀ ਕੀਤੀ ਹੋਈ ਹੈ।
ਇਸ ਮੌਕੇ ਤਰਲੋਚਨ ਸਿੰਘ ਖਾਲਸਾ ਨੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ। ਇਸ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸ. ਤਰਲੋਚਨ ਸਿੰਘ ਖ਼ਾਲਸਾ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਦਿੱਤਾ।


Related News