ਸ੍ਰੀ ਦਰਬਾਰ ਸਾਹਿਬ ਪਹੁੰਚੀ ਮਿਸ ਯੂਨੀਵਰਸ ਸੁਸ਼ਮਿਤਾ ਸੇਨ
Saturday, May 11, 2019 - 11:09 AM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਬਾਲੀਵੁੱਡ ਅਭਿਨੇਤਰੀ ਅਤੇ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ। ਸੁਸ਼ਮਿਤਾ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਡੇਢ ਸਾਲ ਪਹਿਲਾਂ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਤੋਂ ਮੰਨਤ ਮੰਗੀ ਸੀ, ਜਿਸ ਦੇ ਪੂਰੀ ਹੋਣ 'ਤੇ ਅੱਜ ਉਹ ਸ਼ੁਕਰਾਨਾ ਕਰਨ ਆਏ। ਸੁਸ਼ਮਿਤਾ ਨੇ ਕਿਹਾ ਕਿ ਦਰਬਾਰ ਸਾਹਿਬ ਸ਼ਰਧਾ ਤੇ ਰੂਹਾਨੀਅਤ ਦਾ ਕੇਂਦਰ ਹੈ। ਇਸ ਮੌਕੇ ਸੁਸ਼ਮਿਤਾ ਦੇ ਨਾਲ ਲੋਕਾਂ ਨੇ ਸੈਲਫੀਆਂ ਖਿਚਵਾਈਆਂ। ਸੁਸ਼ਮਿਤਾ ਦੇ ਨਾਲ ਉਨ੍ਹਾਂ ਦੇ ਬੁਆਏਫਰੈਂਡ ਵੀ ਮੌਜੂਦ ਸਨ, ਜੋ ਉਨ੍ਹਾਂ ਕਦਮ-ਕਦਮ 'ਤੇ ਉਨ੍ਹਾਂ ਦਾ ਸਾਥ ਦਿੰਦੇ ਨਜ਼ਰ ਆਏ।