ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਦਾ ਸੀਸ ਝੁਕਿਆ ਰਹੇਗਾ : ਹਿੱਤ

Tuesday, Feb 05, 2019 - 09:59 AM (IST)

ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਦਾ ਸੀਸ ਝੁਕਿਆ ਰਹੇਗਾ : ਹਿੱਤ

ਅੰਮ੍ਰਿਤਸਰ (ਅਨਜਾਣ) - ਨਿਤਿਸ਼ ਕੁਮਾਰ ਨੂੰ ਗੁਰੂ ਸਾਹਿਬਨ ਦੇ ਬਰਾਬਰ ਵਡਿਆਉਣ ਦੇ ਮਾਮਲੇ 'ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਵਲੋਂ ਪਰਸੋਂ ਰੋਜ਼ ਤੋਂ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾ ਦਿੱਤੇ ਗਏ ਹਨ। ਸਵੇਰੇ ਸਵਾ 7 ਵਜੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਜਵਿੰਦਰ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਅਰਦਾਸ ਤੇ ਹੁਕਮਨਾਮਾ ਭਾਈ ਲਵਪ੍ਰੀਤ ਸਿੰਘ ਅਖੰਡਪਾਠੀ ਸਿੰਘ ਨੇ ਲਿਆ। ਇਸ ਉਪਰੰਤ ਉਨ੍ਹਾਂ ਨੂੰ ਭੋਗ ਉਪਰੰਤ ਸਤਿਗੁਰੂ ਜੀ ਦੀ ਬਾਣੀ ਦੇ ਮਹਾਵਾਕ (ਹੁਕਮਨਾਮੇ) ਦੀ ਕਾਪੀ ਦੇ ਦਿੱਤੀ ਗਈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਮੇਰੇ ਵਲੋਂ ਜੋ ਭੁੱਲ ਹੋਈ ਸੀ ਪੰਜ ਸਿੰਘ ਸਾਹਿਬਾਨ ਵਲੋਂ 5 ਦਿਨ ਦੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਸੁਣਨ, ਜੋੜੇ ਝਾੜਨ, ਭਾਂਡੇ ਮਾਂਜਣ ਅਤੇ ਸ੍ਰੀ ਅਖੰਡਪਾਠ ਸਾਹਿਬ ਕਰਵਾਉਣ ਦੀ ਸੇਵਾ ਪੂਰੀ ਕਰ ਲਈ ਗਈ ਹੈ। ਹੁਣ ਮੈਂ ਤਖ਼ਤ ਸ੍ਰੀ ਪਟਨਾ ਸਾਹਿਬ ਜਾ ਰਿਹਾ ਹਾਂ ਤੇ ਉਥੇ ਜਾ ਕੇ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਸੱਤ ਦਿਨ ਦੀ ਸੇਵਾ ਪੂਰੀ ਕਰਵਾ ਕੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਵਾ ਕੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਵਾਂਗਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਰਮ ਦਾ ਮਹਾਨ ਸਰਵਉੱਚ ਤਖ਼ਤ ਹੈ। ਮੇਰਾ ਸੀਸ ਸਦਾ ਇਸ ਅੱਗੇ ਝੁਕਿਆ ਰਹੇਗਾ।


author

rajwinder kaur

Content Editor

Related News