ਹੁਣ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਖੁੱਲਣਗੇ ਸੇਵਾ ਕੇਂਦਰ
Thursday, Oct 08, 2020 - 03:31 PM (IST)
ਅੰਮ੍ਰਿਤਸਰ (ਨੀਰਜ) : ਡੀ. ਸੀ. ਗੁਰਪ੍ਰੀਤ ਸਿੰਘ ਖਹਿਰਾ ਨੇ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਪੂਰੇ ਸਟਾਫ਼ ਨਾਲ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਕੋਵਿਡ-19 ਮਹਾਮਾਰੀ ਕਾਰਣ ਸੇਵਾ ਕੇਂਦਰਾਂ ਦੇ ਖੁੱਲ੍ਹਣ ਦਾ ਸਮਾਂ ਬਦਲ ਦਿੱਤਾ ਗਿਆ ਸੀ ਪਰ ਹੁਣ ਫਿਰ ਖੁੱਲ੍ਹਣ ਦਾ ਸਮਾਂ ਪਹਿਲਾਂ ਵਰਗਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਦੁਨੀਆ ਨੂੰ ਅਲਵਿਦਾ ਆਖ ਗਈ ਨਵ-ਵਿਆਹੁਤਾ, ਪਿਤਾ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ
ਇਸ ਸਬੰਧੀ ਡੀ. ਸੀ. ਨੇ ਦੱਸਿਆ ਕਿ ਸੇਵਾ ਕੇਂਦਰਾਂ 'ਚ ਸਾਂਝ ਕੇਂਦਰਾਂ 'ਚ ਦਿੱਤੀਆਂ ਜਾਣ ਵਾਲੀਆਂ 14 ਸੇਵਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ । ਸਰਕਾਰ ਵਲੋਂ 200 ਤੋਂ ਜ਼ਿਆਦਾ ਨਾਗਰਿਕ ਸੇਵਾਵਾਂ ਸੇਵਾ ਕੇਂਦਰਾਂ 'ਚ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸੇਵਾਵਾਂ 'ਚ ਸ਼ਿਕਾਇਤ ਦੀ ਪ੍ਰਾਪਤੀ , ਸ਼ਿਕਾਇਤ 'ਤੇ ਕੀਤੀ ਗਈ ਕਾਰਵਾਈ , ਐੱਫ਼. ਆਈ. ਆਰ. ਜਾਂ ਡੀ. ਡੀ. ਆਰ. ਦੀ ਕਾਪੀ , ਸੜਕ ਹਾਦਸੇ 'ਚ ਕੇਸ ਅਨਟਰੇਸਡ ਰਿਪੋਰਟ ਦੀ ਕਾਪੀ, ਵਾਹਨ ਚੋਰੀ ਦੇ ਕੇਸ 'ਚ ਅਨਟਰੇਸਡ ਰਿਪੋਰਟ, ਚੋਰੀ ਦੇ ਕੇਸ 'ਚ ਅਨਟਰੇਸਡ ਰਿਪੋਰਟ, ਲਾਊਡ ਸਪੀਕਰ ਦੀ ਵਰਤੋਂ ਲਈ ਐੱਨ. ਓ. ਸੀ. , ਮੇਲੇ ਅਤੇ ਪ੍ਰਦਰਸ਼ਨ ਆਦਿ ਲਈ ਐੱਨ. ਓ. ਸੀ. , ਵੀਜ਼ੇ ਲਈ ਪੁਲਸ ਕਲੀਅਰੈਂਸ ਸਰਟੀਫਿਕੇਟ, ਕਿਰਾਏਦਾਰ ਵੈਰੀਫਿਕੇਸ਼ਨ, ਇੰਪਲਾਈਜ਼ ਵੈਰੀਫਿਕੇਸ਼ਨ, ਡੋਮੈਸਟਿਕ ਹੈਲਪ ਅਤੇ ਸਰਵੈਂਟ ਵੈਰੀਫਿਕੇਸ਼ਨ ਨੂੰ ਸ਼ਾਮਿਲ ਕੀਤਾ ਗਿਆ ਹੈ। ਡੀ. ਸੀ. ਨੇ ਦੱਸਿਆ ਕਿ ਸੇਵਾ ਕੇਂਦਰਾਂ ਨਾਲ ਜੋੜੀਆਂ ਗਈ ਸੇਵਾਵਾਂ ਈ-ਸੇਵਾ ਪੋਰਟਲ 'ਚ ਫੀਡ ਕਰ ਦਿੱਤੀਆਂ ਗਈਆਂ ਹਨ । ਸੇਵਾ ਕੇਂਦਰ ਦੇ ਸਾਰੇ ਕਰਮਚਾਰੀਆਂ ਨੂੰ ਵੀ ਹੁਕਮ ਦਿੱਤੇ ਗਏ ਹਨ ਕਿ ਉਹ ਇਹ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਉਣ।
ਇਹ ਵੀ ਪੜ੍ਹੋ : ਸਰੂਪਾਂ ਦੇ ਮਾਮਲੇ 'ਚ ਫ਼ੌਜਦਾਰੀ ਮੁੱਕਦਮੇ ਸਬੰਧੀ ਸ਼੍ਰੋਮਣੀ ਕਮੇਟੀ ਦੇ ਯੂ-ਟਰਨ ਦੀ ਭਾਈ ਲੌਂਗੋਵਾਲ ਨੇ ਦੱਸੀ ਵਜ੍ਹਾ