ਦਿੱਲੀ ਤੋਂ ਵੀ ਵੱਧ ਖ਼ਰਾਬ ਹੋਈ ਅੰਮ੍ਰਿਤਸਰ ਦੀ ਹਵਾ, 987 ਦਰਜ ਹੋਇਆ AQI !

Saturday, Dec 27, 2025 - 10:50 AM (IST)

ਦਿੱਲੀ ਤੋਂ ਵੀ ਵੱਧ ਖ਼ਰਾਬ ਹੋਈ ਅੰਮ੍ਰਿਤਸਰ ਦੀ ਹਵਾ, 987 ਦਰਜ ਹੋਇਆ AQI !

ਅੰਮ੍ਰਿਤਸਰ (ਵੈੱਬ ਡੈਸਕ)- ਅੰਮ੍ਰਿਤਸਰ 'ਚ ਹਵਾ ਪ੍ਰਦੂਸ਼ਣ ਨੇ ਚਿੰਤਾਜਨਕ ਪੱਧਰ ਛੂਹ ਲਿਆ ਹੈ। ਸ਼ੁਕਵਾਰ ਸਵੇਰੇ ਅੰਮ੍ਰਿਤਸਰ ਦੀ ਹਵਾ ਦਿੱਲੀ ਤੋਂ ਵੀ ਵੱਧ ਖ਼ਰਾਬ ਦਰਜ ਕੀਤੀ ਦੱਸੀ ਜਾ ਰਹੀ ਹੈ। ਵੱਖ-ਵੱਖ ਵੈਬਸਾਈਟਾਂ ਵੱਲੋਂ ਸ਼ਹਿਰ ਦਾ ਏਅਰ ਕਵਾਲਟੀ ਇੰਡੈਕਸ (AQI) 987 ਤੱਕ ਪਹੁੰਚਣ ਦਾ ਦਾਅਵਾ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਖਤਰਨਾਕ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਤਰ੍ਹਾਂ ਦੇ ਅੰਕੜੇ ਸਾਹਮਣੇ ਆਉਣ ਨਾਲ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ।

ਹਾਲਾਂਕਿ ਸੂਤਰਾਂ ਮੁਤਾਬਕ ਅੰਮ੍ਰਿਤਸਰ ਦਾ AQI ਇਸ ਸਮੇਂ 571 ਦੇ ਕਰੀਬ ਦੱਸਿਆ ਜਾ ਰਿਹਾ ਹੈ, ਪਰ ਇਹ ਅੰਕੜਾ ਵੀ ਆਮ ਹਾਲਾਤਾਂ ਨਾਲੋਂ ਕਈ ਗੁਣਾ ਵੱਧ ਹੈ ਅਤੇ ਦਿੱਲੀ ਵਰਗੇ ਮਹਾਨਗਰ ਦੇ ਪ੍ਰਦੂਸ਼ਣ ਪੱਧਰ ਤੋਂ ਵੀ ਜ਼ਿਆਦਾ ਦੱਸਿਆ ਜਾ ਰਿਹਾ ਹੈ। ਅੰਕੜਿਆਂ ਵਿੱਚ ਇਹ ਫਰਕ ਲੋਕਾਂ ਨੂੰ ਉਲਝਣ ਵਿੱਚ ਪਾ ਰਿਹਾ ਹੈ, ਪਰ ਦੋਵਾਂ ਹੀ ਸਥਿਤੀਆਂ ਸ਼ਹਿਰ ਲਈ ਖਤਰੇ ਦੀ ਘੰਟੀ ਹਨ।

ਦਿੱਲੀ 'ਚ ਕੀ ਹੈ ਹਵਾ ਦੀ ਗੁਣਵਤਾ

ਦਿੱਲੀ ਦੇ ਕਈ ਇਲਾਕਿਆਂ ਵਿੱਚ AQI 400 ਤੋਂ ਵੱਧ ਹੋ ਗਿਆ ਹੈ। ਦਿੱਲੀ ਦੇ ਮੁੱਖ ਇਲਾਕਿਆਂ 'ਚ AQI ਹੇਠ ਲਿਖੇ ਅਨੁਸਾਰ ਦਰਜ ਕੀਤਾ ਗਿਆ ਹੈ।

ਵਿਵੇਕ ਵਿਹਾਰ ਵਿੱਚ AQI-424

ਜਹਾਂਗੀਰਪੁਰੀ ਵਿੱਚ AQI-417

ਨਰੇਲਾ ਵਿੱਚ AQI-413

ਰੋਹਿਣੀ ਵਿੱਚ AQI-410

ਆਨੰਦ ਵਿਹਾਰ ਵਿੱਚ AQI-410

ਬਵਾਨਾ ਵਿੱਚ AQI-404

ਵਜ਼ੀਰਪੁਰ ਵਿੱਚ AQI-399

ਸ਼ਾਦੀਪੁਰ ਵਿੱਚ AQI-395

ਅਸ਼ੋਕ ਵਿਹਾਰ ਵਿੱਚ AQI-392

ਅਲੀਪੁਰ ਵਿੱਚ AQI-379

ਕੀ ਹਨ AQI ਦੀਆਂ ਸ਼੍ਰੇਣੀਆਂ

ਜਾਣਕਾਰੀ ਅਨੁਸਾਰ AQI 50 ਤੱਕ ਚੰਗਾ ਮੰਨਿਆ ਜਾਂਦਾ ਹੈ, 100 ਤੱਕ ਦਰਮਿਆਨਾ, 150 ਨੂੰ ਮਾੜਾ, 200 ਨੂੰ ਗ਼ੈਰ-ਸਿਹਤਮੰਦ ਅਤੇ 300 ਨੂੰ ਗੰਭੀਰ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। 300 ਤੋਂ ਉੱਪਰ ਦਾ AQI ਸਿੱਧਾ ਖਤਰਨਾਕ ਮੰਨਿਆ ਜਾਂਦਾ ਹੈ, ਜੋ ਬੱਚਿਆਂ, ਬੁਜ਼ੁਰਗਾਂ ਅਤੇ ਸਾਹ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਖਾਸ ਤੌਰ ‘ਤੇ ਨੁਕਸਾਨਦੇਹ ਹੁੰਦਾ ਹੈ।

ਇੰਝ ਕਰੋ ਆਪਣਾ ਬਚਾਅ

ਅੰਮ੍ਰਿਤਸਰ ਵਿੱਚ ਵਧਦਾ ਪ੍ਰਦੂਸ਼ਣ ਸਿਰਫ਼ ਸਿਹਤ ਹੀ ਨਹੀਂ, ਸਗੋਂ ਰੋਜ਼ਮਰ੍ਹਾ ਦੀ ਜ਼ਿੰਦਗੀ ‘ਤੇ ਵੀ ਅਸਰ ਪਾ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਬਿਨਾਂ ਲੋੜ ਘਰੋਂ ਬਾਹਰ ਨਿਕਲਣ ਤੋਂ ਬਚਣਾ, ਮਾਸਕ ਦੀ ਵਰਤੋਂ ਕਰਨੀ ਅਤੇ ਪ੍ਰਦੂਸ਼ਣ ਘਟਾਉਣ ਲਈ ਪ੍ਰਸ਼ਾਸਨ ਵੱਲੋਂ ਤੁਰੰਤ ਕਦਮ ਚੁੱਕਣਾ ਬਹੁਤ ਜ਼ਰੂਰੀ ਹੈ। ਸ਼ਹਿਰ ਦੀ ਹਵਾ ਦੀ ਗੁਣਵੱਤਾ ਸੁਧਾਰਨ ਲਈ ਸਖ਼ਤ ਨਿਗਰਾਨੀ ਅਤੇ ਲੰਬੇ ਸਮੇਂ ਦੀ ਯੋਜਨਾ ਬਣਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।


author

Shivani Bassan

Content Editor

Related News