ਦੂਲੋ ਦਾ ਕਾਂਗਰਸ ''ਤੇ ਵੱਡਾ ਵਾਰ, ਕਿਹਾ- ਖਾਲਿਸਤਾਨ ਲਈ ਜੇਲ੍ਹਾਂ ਕੱਟਣ ਵਾਲੇ ਬਣੇ ਕਾਂਗਰਸੀ
Tuesday, Aug 11, 2020 - 04:53 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਰਾਜ ਸਭਾ ਸ਼ਮਸੇਰ ਸਿੰਘ ਦੂਲੋ ਅੱਜ ਮੁੱਛਲ ਪਿੰਡ ਜ਼ਹਿਰੀਲੀ ਸ਼ਰਾਬ ਪੀੜਤਾ ਨਾਲ ਮੁਲਕਾਤ ਕਰਨ ਪੁੱਜੇ। ਇਸ ਮੌਕੇ ਉਨ੍ਹਾਂ ਨੇ ਕੈਪਟਨ ਸਰਕਾਰ 'ਤੇ ਨਸ਼ਾ ਵੰਡਣ ਦੇ ਇਲਾਜ਼ ਲਗਾਉਂਦਿਆਂ ਕਿਹਾ ਕਿ ਪਹਿਲਾਂ ਅਕਾਲੀ ਨਸ਼ੇ ਵੰਡਦੇ ਸਨ ਹੁਣ ਸਾਡੀ ਸਰਕਾਰ ਵੀ ਉਹ ਹੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਰਵਾਈ ਦੇ ਨਾਮ 'ਤੇ ਸਰਕਾਰ ਗ਼ਰੀਬ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ, ਜੋ ਇਹ ਸ਼ਰਾਬ ਵੱਡੇ ਪੱਧਰ 'ਤੇ ਬਣਾ ਰਹੇ ਉਨ੍ਹਾਂ ਨੂੰ ਕੋਈ ਨਹੀਂ ਫੜ੍ਹ ਰਿਹਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪਾਵਰ 'ਚ ਹਨ ਪੁਲਸ, ਐਕਸਾਈਜ਼ ਅਧਿਕਾਰੀ ਤੇ ਲੀਡਰ ਉਨ੍ਹਾਂ ਦਾ ਟੂਲ ਬਣ ਕੇ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋਂ : ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ ਵੱਡੇ ਰਾਜ਼
ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ ਕਈ ਘਰ ਬਰਬਾਦ ਹੋ ਗਏ। ਇਨ੍ਹਾਂ ਦੀ ਮਦਦ ਲਈ ਕੋਈ ਅੱਗੇ ਨਹੀਂ ਆ ਰਿਹਾ ਸੀ ਅਸੀਂ ਰੌਲਾ ਪਾਇਆ ਤਾਂ ਕੈਪਟਨ ਸਾਹਿਬ ਇਥੇ ਆਏ ਨਹੀਂ ਤਾਂ ਉਨ੍ਹਾਂ ਨੇ ਕਦੇ ਘਰੋਂ ਬਾਹਰ ਨਹੀਂ ਸੀ ਨਿਕਲਣਾ। ਜੋ ਵੀ ਮੁਆਵਜ਼ਾਂ ਉਨ੍ਹਾਂ ਨੇ ਪੀੜਤਾਂ ਨੂੰ ਦਿੱਤਾ ਹੈ ਉਹ ਵੀ ਮੇਰੇ ਬੋਲਣ ਕਰਕੇ ਹੀ ਦੇ ਕੇ ਗਏ ਹਨ ਤੇ ਬਾਕੀ ਜੋ ਰਹਿੰਦਾ ਹੈ ਉਹ ਪਤਾ ਨਹੀਂ ਦੇਣਗੇ ਵੀ ਕੇ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਪੀੜਤਾ ਨੂੰ ਬਾਕੀ ਰਹਿੰਦਾ ਮੁਆਵਜ਼ਾ ਨਹੀਂ ਦਿੰਦੀ ਤਾਂ ਆਉਣ ਵਾਲੇ ਸਮੇਂ ਉਨ੍ਹਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਵੀ ਪੜ੍ਹੋਂ : ਇਨ੍ਹਾਂ ਨਿਊਡ ਤਸਵੀਰਾਂ ਕਰਕੇ ਚਰਚਾ 'ਚ ਆਈ ਸੀ ਭਾਰਤੀ ਕ੍ਰਿਕਟਰ ਸ਼ਮੀ ਦੀ ਪਤਨੀ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ 'ਚ 70 ਫੀਸਦੀ ਆਗੂ ਅਜਿਹੇ ਹਨ ਜੋ ਦੂਜੀਆਂ ਪਾਰਟੀਆਂ 'ਚੋਂ ਆਏ ਹੋਏ ਹਨ। ਇਸ ਤੋਂ ਇਲਾਵਾ ਜੋ ਖਾਲਿਸਤਾਨ ਲਈ ਜੇਲ੍ਹਾਂ ਕੱਟ ਕੇ ਆਏ ਹਨ ਉਹ ਵੀ ਐੱਮ.ਐੱਲ.ਏ. ਬਣ ਗਏ ਹਨ। ਕੋਈ ਰੇਤਾ ਵੇਚ ਰਿਹਾ ਤੇ ਕੋਈ ਠੇਕੇ 'ਤੇ ਸ਼ਰਾਬ ਵੇਚ ਰਿਹਾ ਹਨ, ਜਿਨ੍ਹਾਂ 'ਚੋਂ ਅੱਧੇ ਐੱਮ.ਐੱਲ.ਏ. ਹਨ ਜਦਕਿ ਜੋ ਪੱਕੇ ਕਾਂਗਰਸੀ ਹਨ ਉਨ੍ਹਾਂ ਨੂੰ ਤਾਂ ਇਨ੍ਹਾਂ ਨੇ ਘਰ ਬਿਠਾ ਦਿੱਤਾ ਹੈ। ਲੀਡਰਾਂ ਦੇ ਮੁੰਡੇ ਦਾ ਤਾਂ ਇਸ ਤੋਂ ਮਾੜਾ ਹਾਲ ਹੈ, ਜੋ ਸਿਰਫ ਆਪਣੀ ਗਰੀਬੀ ਦੂਰ ਕਰਨ ਲਈ ਹੀ ਐੱਮ.ਐੱਲ.ਏ. ਬਣੇ ਹਨ।