ਰਾਜ ਕੁਮਾਰ ਵੇਰਕਾ ਨਾਲ ਵਾਇਰਲ ਹੋਈ ਤਸਵੀਰ ''ਤੇ ਜਾਣੋ ਕੀ ਬੋਲੇ ਜੋਸ਼ੀ

Wednesday, Apr 17, 2019 - 04:38 PM (IST)

ਰਾਜ ਕੁਮਾਰ ਵੇਰਕਾ ਨਾਲ ਵਾਇਰਲ ਹੋਈ ਤਸਵੀਰ ''ਤੇ ਜਾਣੋ ਕੀ ਬੋਲੇ ਜੋਸ਼ੀ

ਅੰਮ੍ਰਿਤਸਰ (ਸੁਮਿਤ ਖੰਨਾ) : ਸੋਸ਼ਲ ਮੀਡੀਆ 'ਤੇ ਕਾਂਗਰਸੀ ਨੇਤਾ ਰਾਜ ਕੁਮਾਰ ਵੇਰਕਾ ਨਾਲ ਭਾਜਪਾ ਨੇਤਾ ਅਨਿਲ ਜੋਸ਼ੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਇਹ ਇਹ ਵੀ ਚਰਚਾ ਹੈ ਕਿ ਅਨਿਲ ਜੋਸ਼ੀ ਕਾਂਗਰਸ 'ਚ ਸ਼ਾਮਲ ਹੋ ਗਏ ਹਨ।

PunjabKesariਇਸ ਮਾਮਲੇ ਸਬੰਧੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਾਜਪਾ ਨੇਤਾ ਅਨਿਲ ਜੋਸ਼ੀ ਨੇ ਕਿਹਾ ਕਿ ਇਹ ਸਭ ਇਕ ਸਾਜਿਸ਼ ਹੈ ਉਨ੍ਹਾਂ ਦਾ ਅਕਸ ਖਰਾਬ ਦੀ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਭਾਜਪਾ 'ਚ ਹਨ ਤੇ ਹਮੇਸ਼ਾ ਭਾਜਪਾ 'ਚ ਰਹਿਣਗੇ। ਇਸ 'ਤੇ ਸਪੱਸ਼ਟੀਕਰਨ ਦਿੰਦਿਆ ਉਨ੍ਹਾਂ ਕਿਹਾ ਕਿ ਉਹ ਇਕ ਵਿਆਹ ਸਮਾਗਮ 'ਚ ਗਏ ਸਨ, ਜਿਥੇ ਉਨ੍ਹਾਂ ਦੀ ਮੁਲਾਕਾਤ ਰਾਜ ਕੁਮਾਰ ਵੇਰਕਾ ਨਾਲ ਹੋਈ ਸੀ ਤੇ ਇਹ ਤਸਵੀਰ ਵੀ ਉਥੋ ਦੀ ਹੀ ਹੈ ਤੇ ਇਸ ਨੂੰ ਰਜਨੀਤਿਕ ਰੰਗ ਦੇਣਾ ਗਲਤ ਹੈ। ਉਨ੍ਹਾਂ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਤੇ ਪੁਲਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।

 


author

Baljeet Kaur

Content Editor

Related News