ਬੇਘਰ ਬਜ਼ੁਰਗ ਜੋੜੇ ਲਈ ਮਸੀਹਾ ਬਣਿਆ ਪੰਜਾਬ ਪੁਲਸ ਦਾ ਜਵਾਨ

Monday, Aug 19, 2019 - 07:39 PM (IST)

ਬੇਘਰ ਬਜ਼ੁਰਗ ਜੋੜੇ ਲਈ ਮਸੀਹਾ ਬਣਿਆ ਪੰਜਾਬ ਪੁਲਸ ਦਾ ਜਵਾਨ

ਅੰਮ੍ਰਿਤਸਰ (ਸੁਮਿਤ ਖੰਨਾ) : ਅੱਜ ਤੱਕ ਸ਼ਾਇਦ ਤੁਸੀਂ ਪੰਜਾਬ ਪੁਲਸ ਨੂੰ ਦੂਜਿਆਂ ਦੀਆਂ ਜੇਬਾਂ 'ਚੋਂ ਪੈਸੇ ਕਢਵਾਉਂਦੇ ਹੀ ਵੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪੁਲਸ ਵਾਲੇ ਨੂੰ ਬਾਰੇ ਦੱਸਣ ਜਾ ਰਹੇ ਹਾਂ, ਜਿਸਦੀ ਦਰਿਆਦਿਲੀ ਤੁਹਾਡਾ ਵੀ ਦਿਲ ਜਿੱਤ ਲਵੇਗੀ। ਅੰਮ੍ਰਿਤਸਰ ਦੇ ਥਾਣਾ ਮਹਿਤਾ 'ਚ ਤਾਇਨਾਤ ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਇਕ ਗਰੀਬ ਜੋੜੇ ਲਈ ਮਸੀਹਾ ਬਣ ਕੇ ਆਏ ਹਨ। ਘਰ ਦੇ ਨਾਮ 'ਤੇ ਇਸ ਬਜ਼ੁਰਗ ਜੋੜੇ ਕੋਲ ਖੰਡਰ ਵਰਗੀ ਇਹ ਖਸਤਾਹਾਲ ਇਮਾਰਤ ਹੈ, ਜਿਸ 'ਚ ਇਹ ਦਿਨ ਕੱਟੀ ਕਰ ਰਹੇ ਸਨ। ਇਸ ਗਰੀਬ ਜੋੜੇ ਦੀ ਖਸਤਾ ਹਾਲਤ ਵੇਖ ਕੇ ਹਰਪ੍ਰੀਤ ਸਿੰਘ ਦਾ ਅਜਿਹਾ ਦਿਲ ਪਸੀਜਿਆ ਕਿ ਇਸਨੇ ਨਾ ਸਿਰਫ ਇਸ ਪਰਿਵਾਰ ਨੂੰ ਮੀਂਹ 'ਚ ਡੰਗ ਟਪਾਉਣ ਲਈ 11 ਹਜ਼ਾਰ ਰੁਪਏ ਭੇਟ ਕੀਤੇ ਸਗੋਂ ਐੱਨ.ਆਰ.ਆਈਜ਼ ਦੇ ਸਹਿਯੋਗ ਨਾਲ ਇਨ੍ਹਾਂ ਲਈ ਕਮਰਾ ਵੀ ਬਣਵਾਉਣਾ ਸ਼ੁਰੂ ਕਰ ਦਿੱਤਾ। 
PunjabKesari
ਜਾਣਕਾਰੀ ਮਪਤਾਬਕ ਕਿਸੇ ਕੰਮ ਜਾਂਦਿਆਂ ਹਰਪ੍ਰੀਤ ਨੇ ਇਸ ਜੋੜੇ ਨੂੰ ਮੀਂਹ ਦੌਰਾਨ ਤੱਪੜਾਂ ਹੇਠ ਖੁਦ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਿਆਂ ਵੇਖਿਆ ਤਾਂ ਉਨ੍ਹਾਂ ਕੋਲੋਂ ਘਰ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਘਰ ਦੇ ਨਾਂ 'ਤੇ ਇਨ੍ਹਾਂ ਕੋਲ ਸਿਰਫ ਇਹ ਖੰਡਰ ਵਰਗੀ ਚਾਰ-ਦੀਵਾਰੀ ਹੈ।  


author

Baljeet Kaur

Content Editor

Related News