ਪ੍ਰੀ-ਮਾਨਸੂਨ ਨੇ ਖੁਸ਼ ਕੀਤੇ ਅੰਬਰਸਰੀਏ
Thursday, Jun 20, 2019 - 05:25 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਪ੍ਰੀ-ਮਾਨਸੂਨ ਦੇ ਪਏ ਪਹਿਲੇ ਮੀਂਹ ਨੇ ਤੱਪਦੀ ਧਰਤੀ ਨੂੰ ਠਾਰ੍ਹ ਦਿੱਤਾ ਹੈ। ਸਵੇਰੇ ਚੜ੍ਹੀਆਂ ਕਾਲੀਆਂ ਘਟਾਵਾਂ ਤੋਂ ਬਾਅਦ ਪਏ ਮੀਂਹ ਨੇ ਜਿਥੇ ਗਰਮੀ ਤੋਂ ਰਾਹਤ ਦਿੱਤੀ ਉਥੇ ਹੀ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ। ਹਾਲਾਂਕਿ ਕੁਝ ਸਮਾਂ ਪਏ ਮੀਂਹ ਨਾਲ ਸ਼ਹਿਰ ਦੀਆਂ ਸੜਕਾਂ 'ਤੇ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਕੁਝ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ ਪਰ ਕੁੱਲ ਮਿਲਾ ਕੇ ਇਸ ਮੀਂਹ ਨੂੰ ਲੋਕਾਂ ਨੇ ਕਾਫੀ ਇਨਜੁਆਏ ਕੀਤਾ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਸੀ ਪਰ ਅੱਜ ਮੀਂਹ ਪੈਣ ਤੋਂ ਬਾਅਦ ਲੋਕਾਂ ਨੇ ਕੁਝ ਰਾਹਤ ਦਾ ਸਾਹ ਲਿਆ ਹੈ।