ਪੁਲਸ ਮੁਲਾਜ਼ਮ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ''ਚ ਵੱਡਾ ਖੁਲਾਸਾ

Thursday, Aug 22, 2019 - 01:00 PM (IST)

ਪੁਲਸ ਮੁਲਾਜ਼ਮ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ''ਚ ਵੱਡਾ ਖੁਲਾਸਾ

ਅੰਮ੍ਰਿਤਸਰ (ਸੁਮਿਤ ਖੰਨਾ) : ਸੀਨੀਅਰ ਅਧਿਕਾਰੀਆਂ ਤੋਂ ਦੁਖੀ ਹੈੱਡ ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਬੱਸ ਅੱਡੇ 'ਤੇ ਹਰਜੀਤ ਸਿੰਘ ਨਾਮ ਦੇ ਪੁਲਸ ਮੁਲਾਜ਼ਮ ਨੇ ਆਪਣੀ ਕਾਰਬਾਇਨ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਹਰਜੀਤ ਸਿੰਘ ਪੀ.ਏ.ਪੀ. ਚੰਡੀਗੜ੍ਹ ਵਿਖੇ ਤੈਨਾਤ ਸੀ। 

ਪੁਲਸ ਨੂੰ ਹਰਜੀਤ ਸਿੰਘ ਵਲੋਂ ਲਿਖਿਆ ਖੁਦਕੁਸ਼ੀ ਨੋਟ ਵੀ ਮਿਲਿਆ ਸੀ, ਜਿਸ 'ਚੋਂ ਖੁਲਾਸਾ ਹੋਇਆ ਕਿ ਅਧਿਕਾਰੀਆਂ ਵਲੋਂ ਛੁੱਟੀ ਨਾ ਦਿੱਤੇ ਜਾਣ ਕਰਕੇ ਹਰਜੀਤ ਸਿੰਘ ਕਾਫੀ ਪ੍ਰੇਸ਼ਾਨ ਸੀ। ਇਸਦੇ ਨਾਲ ਹੀ ਉਸਨੇ ਵੱਡੇ ਅਧਿਕਾਰੀਆਂ 'ਤੇ ਉਸਨੂੰ ਤੰਗ ਕਰਨ ਦਾ ਇਲਜ਼ਾਮ ਵੀ ਲਗਾਇਆ ਹੈ, ਜਿਸਦੇ ਚੱਲਦਿਆਂ ਕੱਲ ਜਦੋਂ ਉਹ ਚੰਡੀਗੜ੍ਹ ਤੋਂ ਅਜਨਾਲਾ ਪੁੱਜਿਆ ਤਾਂ ਇਸ ਖੌਫਨਾਕ ਘਟਨਾ ਨੂੰ ਅੰਜਾਮ ਦੇ ਦਿੱਤਾ। ਫਿਲਹਾਲ ਪੁਲਸ ਨੇ 3 ਪੁਲਸ ਮੁਲਾਜ਼ਮਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Baljeet Kaur

Content Editor

Related News