ਅੰਮ੍ਰਿਤਸਰ ''ਚ ਲੱਗਾ ਦੁਨੀਆ ਦਾ ਸਭ ਤੋਂ ਵੱਡਾ ਫੀਜ਼ਿਓਥੈਰੇਪੀ ਕੈਂਪ
Sunday, Jun 09, 2019 - 04:53 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਵ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ 'ਚ ਮਾਨਵਤਾ ਦੀ ਸੇਵਾ ਲਈ ਖਾਸ ਉਪਰਾਲਾ ਕੀਤਾ ਗਿਆ। ਇਸ ਮੌਕੇ ਇਕ ਸਮਾਜਿਕ ਸੰਸਥਾ ਵਲੋਂ ਸੰਗਤਾਂ ਲਈ ਫੀਜ਼ਿਓਥੈਰਪੀ ਦਾ ਕੈਂਪ ਲਗਾਇਆ ਗਿਆ, ਜਿਥੇ 300 ਤੋਂ ਵੱਧ ਡਾਕਟਰਾਂ ਵਲੋਂ ਵੱਡੀ ਗਿਣਤੀ 'ਚ ਪਹੁੰਚੀ ਸੰਗਤ ਦਾ ਇਲਾਜ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸੋਰਾਭ ਸ਼ਰਮਾ ਨੇ ਦੱਸਿਆ ਕਿ ਇਹ ਦੁਨੀਆਂ ਦਾ ਸਭ ਤੋਂ ਵੱਡਾ ਪਹਿਲਾ ਫੀਜ਼ਿਓਥੈਰਪੀ ਕੈਂਪ ਹੈ ਜਿਸ 'ਚ ਇੰਨੀ ਵੱਡੀ ਤਾਇਦਾਦ 'ਚ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਮਕਸਦ ਲੋਕਾਂ ਨੂੰ ਦਵਾਈਆਂ ਦੀ ਜਗ੍ਹਾਂ ਫੀਜ਼ਿਓਥੈਰਪੀ ਰਾਹੀਂ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਨ ਸਬੰਧੀ ਜਾਗਰੂਕ ਕਰਨਾ ਹੈ। ਇਸ ਮੌਕੇ ਫੀਜ਼ਿਓਥੈਰਪੀ ਕੈਂਪ 'ਚ ਇਲਾਜ ਕਰਵਾ ਰਹੀ ਸੰਗਤ ਨੇ ਡਾਕਟਰਾਂ ਦਾ ਧੰਨਵਾਦ ਕੀਤਾ।
ਸਮਾਜਿਕ ਸੰਸਥਾਵਾਂ ਵਲੋਂ ਜ਼ਰੂਰਤਮੰਦਾਂ ਦੀ ਮਦਦ ਲਈ ਕੀਤੇ ਜਾਂਦੇ ਅਜਿਹੇ ਉਪਰਾਲੇ ਸਚਮੁੱਚ ਕਾਬਿਲੇ ਤਾਰੀਫ ਹੈ।