ਪਾਠੀ ਸਿੰਘਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਅਮੀਸ਼ਾਹ
Wednesday, Aug 19, 2020 - 03:19 PM (IST)
ਅੰਮ੍ਰਿਤਸਰ (ਅਨਜਾਣ) : ਅਖੰਡ ਪਾਠੀ ਸਿੰਘਾਂ ਤੋਂ ਅਖੰਡ ਪਾਠ ਦੇ ਇਲਾਵਾ ਕਈ ਵਾਧੂ ਸੇਵਾਵਾਂ ਲਈਆਂ ਜਾਂਦੀਆਂ ਹਨ। ਜਿਨ੍ਹਾਂ ਬਦਲੇ ਕੋਈ ਤਨਖਾਹ ਜਾਂ ਭੱਤਾ ਨਹੀਂ ਦਿੱਤਾ ਜਾਂਦਾ। ਅਖੰਡ ਪਾਠੀ ਸਿੰਘਾਂ ਨਾਲ ਨਜਾਇਜ਼ ਧੱਕੇ ਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਲਈ ਸ਼੍ਰੋਮਣੀ ਕਮੇਟੀ ਅਖੰਡ ਪਾਠੀ ਸਿੰਘਾਂ ਕੋਲੋਂ ਲਈਆਂ ਜਾਂਦੀਆਂ ਵਾਧੂ ਸੇਵਾਵਾਂ ਤੁਰੰਤ ਬੰਦ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਖੰਡਪਾਠੀ ਵੈਲਫੇਅਰ ਸੁਸਾਇਟੀ (ਰਜਿ:) ਭਾਰਤ ਦੇ ਪ੍ਰਧਾਨ ਗੁਰਮੁਖ ਸਿੰਘ ਅਮੀਸ਼ਾਹ ਨੇ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ (ਕੱਥੂ ਨੰਗਲ) ਵਿਖੇ ਰੱਖੀ ਗਈ ਇਕੱਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਹ ਇਕੱਤਰਤਾ ਕੱਥੂ ਨੰਗਲ ਸਬ-ਕਮੇਟੀ ਦੇ ਪ੍ਰਧਾਨ ਭਾਈ ਜੋਗਾ ਸਿੰਘ ਦੀ ਅਗਵਾਈ 'ਚ ਹੋਈ।
ਇਹ ਵੀ ਪੜ੍ਹੋਂ : 3 ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਲੇ ਮਨਜੀਤ ਦੇ ਪਿਤਾ ਦੇ ਭਾਵੁਕ ਬੋਲ- ਪੁੱਤ 'ਤੇ ਹੈ ਮਾਣ (ਵੀਡੀਓ)
ਭਾਈ ਅਮੀਸ਼ਾਹ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਅਪੀਲ ਕਰਦਿਆਂ ਕਿਹਾ ਕਿ ਅਖੰਡ ਪਾਠੀ ਸਿੰਘਾਂ ਨੂੰ ਦੂਸਰੇ ਮੁਲਾਜ਼ਮਾ ਵਾਂਗ ਪੱਕੇ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੀ ਪੱਕੀ ਤਨਖਾਹ ਲੱਗਣ ਨਾਲ ਕੋਰੋਨਾ ਵਰਗੀ ਮਹਾਮਾਰੀ ਦੌਰਾਨ ਘਰ ਦਾ ਗੁਜ਼ਾਰਾ ਸੌਖਾ ਹੋ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਨਾ ਤਾਂ ਸ੍ਰੀ ਹਰਿਮੰਦਰ ਸਾਹਿਬ ਤੇ ਨਾ ਹੀ ਬਾਕੀ ਗੁਰਦੁਆਰਾ ਸਾਹਿਬਾਨ 'ਚ ਅਖੰਡ ਪਾਠੀਆਂ ਦੀਆਂ ਡਿਊਟੀਆਂ ਨਿਰੰਤਰ ਲੱਗ ਸਕੀਆਂ। ਜਿਸ ਕਾਰਣ ਪਾਠੀ ਸਿੰਘਾਂ ਦੀ ਆਰਥਿਕ ਹਾਲਤ ਬਦ ਤੋਂ ਬੱਦਤਰ ਹੋ ਚੁੱਕੀ ਹੈ।
ਇਹ ਵੀ ਪੜ੍ਹੋਂ : ਕਲਯੁੱਗ: ਲਾਲਚ 'ਚ ਅੰਨ੍ਹੀ ਹੋਈ ਪਤਨੀ ਨੇ ਹੱਥੀਂ ਉਜਾੜਿਆ ਆਪਣਾ ਸੁਹਾਗ