ਡਾਕੀਆ ਘਰ ''ਚ ਦੇ ਗਿਆ ਪਾਸਪੋਰਟ, ਵੇਖ ਪਰਿਵਾਰ ਦੇ ਉਡ ਗਏ ਹੋਸ਼

Wednesday, Sep 09, 2020 - 05:12 PM (IST)

ਡਾਕੀਆ ਘਰ ''ਚ ਦੇ ਗਿਆ ਪਾਸਪੋਰਟ, ਵੇਖ ਪਰਿਵਾਰ ਦੇ ਉਡ ਗਏ ਹੋਸ਼

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਪਾਸਪੋਰਟ ਨਾਲ ਜੁੜਿਆ ਇਕ ਹੈਰਾਨ ਕਰਨ ਦੇ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਘਰ 'ਚ ਪਾਸਪੋਰਟ ਪਹੁੰਚਣ ਤੋਂ ਬਾਅਦ ਸਹਿਮ ਦਾ ਮਾਹੌਲ ਬਣ ਗਿਆ। ਦਰਅਸਲ, ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਅਵਤਾਰ ਐਵੀਨਿਊ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਘਰ 'ਚ ਜਦੋਂ ਡਾਕੀਆਂ ਪਾਸਪੋਰਟ ਦੇਣ ਆਇਆ ਤਾਂ ਸਭ ਹੈਰਾਨ ਰਹਿ ਗਏ ਕਿਉਂਕਿ ਉਸ ਘਰ ਦੇ ਕਿਸੇ ਵੀ ਮੈਂਬਰ ਨੇ ਪਾਸਪੋਰਟ ਅਪਲਾਈ ਨਹੀਂ ਕੀਤਾ ਸੀ। 

ਇਹ ਵੀ ਪੜ੍ਹੋ : ਚੋਣਾਂ ਸਮੇਂ ਟਿਕਟ ਦੇ ਦੋ-ਦੋ ਦਾਅਵੇਦਾਰਾਂ ਨੂੰ ਲੈ ਕੇ ਕਸੂਤੀ ਸਥਿਤੀ 'ਚ ਫਸੇਗਾ 'ਅਕਾਲੀ ਦਲ'

ਇਸ ਸਬੰਧੀ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਬਜ਼ੁਰਗ ਜੋੜੇ ਨੇ ਦੱਸਿਆ ਕਿ ਡਾਕੀਆਂ ਸਾਨੂੰ ਪਾਸਪੋਰਟ ਦੇਣ ਆਇਆ ਤਾਂ ਅਸੀਂ ਦੋ ਵਾਰ ਵਾਪਸ ਕਰ ਦਿੱਤਾ ਕਿ ਇਹ ਸਾਡਾ ਪਾਸਪੋਰਟ ਨਹੀਂ ਹੈ ਪਰ ਉਸ ਨੇ ਸਾਨੂੰ ਇਹ ਪਾਸਪੋਰਟ ਫਿਰ ਵੀ ਦੇ ਦਿੱਤਾ। ਇਸ ਤੋਂ ਬਾਅਦ ਜਦੋਂ ਅਸੀਂ ਇਸ ਪਾਸਪੋਰਟ ਨੂੰ ਖੋਲ੍ਹ ਕੇ ਵੇਖਿਆ ਤਾਂ ਇਹ ਇਕ ਜਨਾਨੀ ਦਾ ਸੀ, ਜੋ ਇਥੇ ਨਹੀਂ ਰਹਿੰਦੀ ਤੇ ਨਾ ਹੀ ਅਸੀਂ ਇਸ ਨੂੰ ਪਛਾਣਦੇ ਹਾਂ। ਉਨ੍ਹਾਂ ਦੱਸਿਆ ਕਿ ਸਾਡੇ ਘਰ 'ਚੋਂ ਕਿਸੇ ਨੇ ਵੀ ਪਾਸਪੋਰਟ ਨਹੀਂ ਅਪਲਾਈ ਕੀਤਾ ਸਗੋਂ ਇਹ ਜਾਅਲੀ ਕਾਗਜ਼ਾਤ ਲਗਾ ਕੇ ਤਿਆਰ ਹੋਇਆ ਹੈ। ਪਾਸਪੋਰਟ ਸਬੰਧੀ ਕੋਈ ਵੀ ਪਹਿਲਾਂ ਵੈਰੀਫਿਕੇਸ਼ਨ ਲਈ ਨਹੀਂ ਪਹੁੰਚਿਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਹ ਪਾਸਪੋਰਟ ਦੇਖਿਆ ਤਾਂ ਸਾਡੇ ਰੌਂਗਟੇ ਖੜ੍ਹੇ ਹੋ ਗਏ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਸਾਨੂੰ ਡਰ ਹੈ ਕਿ ਕੋਈ ਸਾਡੀ ਜਾਇਦਾਦ ਨੂੰ ਆਪਣੀ ਦੱਸ ਕੇ ਇਸ 'ਤੇ ਕੋਈ ਲੋਨ ਲੈਣ ਜਾਂ ਸਾਡੇ 'ਤੇ ਕੋਈ ਝੂਠਾ ਕੇਸ ਨਾ ਪਾ ਦੇਣ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 22 ਸਾਲ ਹੋ ਚੁੱਕੇ ਹਨ ਉਨ੍ਹਾਂ ਨੂੰ ਇਸ ਘਰ 'ਚ ਰਹਿੰਦਿਆਂ ਅੱਜ ਤੱਕ ਉਨ੍ਹਾਂ ਨੇ ਇਸ ਪਾਸਪੋਰਟ ਵਾਲੀ ਜਨਾਨੀ ਨੂੰ ਇਥੇ ਨਹੀਂ ਵੇਖਿਆ। ਉਨ੍ਹਾਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਕਿ ਕਿਸ ਤਰ੍ਹਾਂ ਸਾਡੇ ਘਰ ਦੇ ਪਤੇ 'ਤੇ ਕਿਸੇ ਹੋਰ ਨੇ ਪਾਸਪੋਰਟ ਬਣਵਾਇਆ ਹੈ। 

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਹੇਠਾਂ ਖ਼ਾਲਿਸਤਾਨ ਜ਼ਿੰਦਾਬਾਦ ਦੇ ਲੱਗੇ ਨਾਅਰੇ

ਇਸ ਸਬੰਧੀ ਜਦੋਂ ਪਾਸਪੋਰਟ ਦਫ਼ਤਰ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿਇਹ ਮਾਮਲਾ ਸਾਡੇ ਧਿਆਨ 'ਚ ਆਇਆ। ਉਨ੍ਹਾਂ ਦੱਸਿਆ ਕਿ ਸਾਡੇ ਵਲੋਂ ਕੋਈ ਵੀ ਗਲਤੀ ਨਹੀਂ ਹੋਈ ਸਗੋਂ ਜੋ ਪਤਾ ਸਾਨੂੰ ਦਿੱਤਾ ਗਿਆ ਹੈ ਉਸ ਦੇ ਆਧਾਰ 'ਤੇ ਹੀ ਪਾਸਪੋਰਟ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਅਸੀਂ ਉਦੋਂ ਕਰਾਂਗੇ ਜਦੋਂ ਇਸ ਦੀ ਲਿਖਤੀ ਸ਼ਿਕਾਇਤ ਆਵੇਗੀ ਜਾਂ ਪਾਸਪੋਰਟ ਸਾਡੇ ਕੋਲ ਆ ਜਾਵੇਗਾ ਕਿਉਂਕਿ ਪਹਿਲਾਂ ਵੀ ਸਾਡੇ ਕੋਲ ਝੂਠੀਆਂ ਸ਼ਿਕਾਇਤ ਬਹੁਤ ਸਾਰੀਆਂ ਆ ਰਹੀਆਂ ਹਨ, ਜਿਸ ਕਾਰਨ ਕਈ ਕੋਰਟ ਕੇਸ ਵੀ ਚੱਲ ਰਹੇ ਹਨ। 

ਇਹ ਵੀ ਪੜ੍ਹੋ :  ਬੇਹੱਦ ਸ਼ਰਮਨਾਕ : ਦੋ ਨੌਜਵਾਨਾਂ ਨੇ ਘੋੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਘੋੜੀ ਦੀ ਮੌਤ (ਵੀਡੀਓ)


author

Baljeet Kaur

Content Editor

Related News