ਭਾਰੀ ਮੀਂਹ ''ਚ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਖਿਲਾਫ ਕੀਤਾ ਪ੍ਰਦਰਸ਼ਨ
Thursday, Jul 25, 2019 - 04:27 PM (IST)
 
            
            ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਇਕ ਪਾਸੇ ਜਿਥੇ ਨਵਜੋਤ ਸਿੱਧੂ ਅਸਤੀਫੇ ਮਗਰੋਂ ਲੋਕਲ ਲੈਵਲ ਦੇ ਆਗੂਆਂ ਨਾਲ ਮੀਟਿੰਗਾਂ ਕਰ ਖੁਦ ਨੂੰ ਮਜਬੂਤ ਕਰਨ 'ਚ ਜੁਟੇ ਹੋਏ ਹਨ ਉਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਹਲਕੇ 'ਚ 30-31 ਨੰਬਰ ਵਾਰਡਾਂ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੈਪਟਨ ਤੇ ਸਿੱਧੂ ਦਾ ਪੁਤਲਾ ਫੂਕਿਆ। ਇਸ ਦੌਰਾਨ ਭਾਰੀ ਮੀਂਹ 'ਚ ਵੀ ਲੋਕ ਸੜਕ 'ਤੇ ਡੱਟ ਕੇ ਪ੍ਰਦਰਸ਼ ਕਰਦੇ ਰਹੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਿੱਧੂ ਨੇ ਆਪਣੇ 2 ਸਾਲਾਂ ਦੇ ਸਮੇਂ 'ਚ ਕੋਈ ਕੰਮ ਨਹੀਂ ਕਰਵਾਇਆ, ਜਿਸ ਕਰਕੇ ਉਨ੍ਹਾਂ ਦੇ ਵਾਰਡ ਦਾ ਬੁਰਾ ਹਾਲ ਹੈ। ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਸਿੱਧੂ 'ਤੇ ਜੰਮ ਕੇ ਗੁੱਸਾ ਕੱਢਿਆ। 
ਦੱਸ ਦੇਈਏ ਕਿ ਅਕਸਰ ਥੋੜ੍ਹੇ ਜਿਹੇ ਮੀਂਹ ਨਾਲ ਹੀ ਇਨ੍ਹਾਂ ਇਲਾਕਿਆਂ ਦਾ ਸੀਵਰ ਜਾਮ ਹੋ ਜਾਂਦਾ ਹੈ ਤੇ ਮੀਂਹ ਦਾ ਪਾਣੀ ਭਰ ਲੋਕਾਂ ਦੇ ਘਰ ਦੇ ਅੰਦਰ ਤੱਕ ਭਰ ਜਾਂਦਾ ਹੈ ਪਰ ਅਜੇ ਤੱਕ ਇਨ੍ਹਾਂ ਲੋਕਾਂ ਦੀ ਸਮੱਸਿਆ ਹੱਲ ਨਹੀਂ ਹੋਈ। 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            