ਸਰਨਾ ਨੂੰ ਪਾਕਿਸਤਾਨ ਤੋਂ ਮਿਲੀ ਨਗਰ ਕੀਰਤਨ ਦੀ ਇਜਾਜ਼ਤ

Friday, Jul 19, 2019 - 04:42 PM (IST)

ਸਰਨਾ ਨੂੰ ਪਾਕਿਸਤਾਨ ਤੋਂ ਮਿਲੀ ਨਗਰ ਕੀਰਤਨ ਦੀ ਇਜਾਜ਼ਤ

ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਵੀ ਨਗਰ ਕੀਰਤਨ ਕੱਢਿਆ ਜਾਵੇਗਾ। ਇਸ ਸਬੰਧ 'ਚ ਪਾਕਿਸਤਾਨ ਗਏ ਸਰਨਾ ਨੇ ਭਾਰਤ ਪੁੱਜਣ 'ਤੇ ਕੀਰਤਨ ਸਬੰਧੀ ਗੁਆਂਢੀ ਮੁਲਕ ਦੀ ਰਜ਼ਾਮੰਦੀ ਦੀ ਪੁਸ਼ਟੀ ਕੀਤੀ ਹੈ। ਇਹ ਨਗਰ ਕੀਰਤਨ 28 ਅਕਤੂਬਰ ਨੂੰ ਦਿੱਲੀ ਤੋਂ ਸ਼ੁਰੂ ਹੋਵੇਗਾ ਅਤੇ 31 ਅਕਤੂਬਰ ਨੂੰ ਵਾਹਘਾ ਸਰਹੱਦ ਰਾਹੀ ਪਾਕਿਸਤਾਨ ਪੁੱਜ ਜਾਵੇਗਾ। 

ਸਿਰਸਾ ਨੇ ਦੱਸਿਆ ਕਿ 1500 ਸੰਗਤਾਂ ਦਾ ਇਹ ਨਗਰ ਕੀਰਤਨ ਹੋਵੇਗਾ ਤੇ ਸੋਨੇ ਦੀ ਪਾਲਕੀ 'ਚ ਮਹਾਰਾਜ ਜੀ ਦੀ ਸਵਾਰੀ ਹੋਵੇਗੀ, ਜਿਸ ਤੋਂ ਬਾਅਦ ਇਹ ਪਾਲਕੀ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਨੂੰ ਸੁਸ਼ੋਭਿਤ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਇਸ ਨਗਰ ਕੀਰਤਨ ਦਾ ਵਿਰੋਧ ਕਰ ਰਹੇ ਉਨ੍ਹਾਂ ਨੂੰ ਇਸ ਨਗਰ ਕੀਰਤਨ ਤੋਂ ਜਵਾਬ ਮਿਲ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਪੱਤਰ ਲੱਖ ਕੇ ਇਸ 'ਚ ਸ਼ਮੂਲੀਅਤ ਕਰਨ ਦੀ ਮੰਗ ਕੀਤੀ।


author

Baljeet Kaur

Content Editor

Related News