ਅੰਮ੍ਰਿਤਸਰ ਪਹੁੰਚੀ ਫਿਲਮ ''ਨਾਢੂ ਖਾਂ'' ਦੀ ਟੀਮ

Thursday, Apr 25, 2019 - 01:20 PM (IST)

ਅੰਮ੍ਰਿਤਸਰ ਪਹੁੰਚੀ ਫਿਲਮ ''ਨਾਢੂ ਖਾਂ'' ਦੀ ਟੀਮ

ਅੰਮ੍ਰਿਤਸਰ (ਸੁਮਿਤ ਖੰਨਾ) : ਫਿਲਮ 'ਨਾਢੂ ਖਾਂ' ਦੀ ਪ੍ਰਮੋਸ਼ਨ ਲਈ ਫਿਲਮ ਦੀ ਸਟਾਰ ਕਾਸਟ ਅੱਜ ਗੁਰੂ ਨਗਰੀ 'ਚ ਪਹੁੰਚੀ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਫਿਲਮ ਦੇ ਸਤਾਰਿਆਂ ਨੇ ਫਿਲਮ ਬਾਰੇ ਖਾਸ ਗੱਲਾਂ ਸ਼ੇਅਰ ਕੀਤੀਆਂ ਤੇ ਆਪਣੇ ਰੋਲ ਬਾਰੇ ਦੱਸਿਆ। ਫਿਲਮ ਦੇ ਹੀਰੋ ਹਰੀਸ਼ ਵਰਮਾ ਨੇ ਦੱਸਿਆ ਕਿ ਇਹ ਫਿਲਮ ਪੁਰਾਣੇ ਪੰਜਾਬ ਤੇ ਪੁਰਾਣੇ ਸਮਿਆਂ 'ਚ ਲੋਕਾਂ ਦੇ ਰਹਿਣ-ਸਹਿਣ ਤੇ ਸਾਕਾਰਤਮ ਜੀਵਨਸ਼ੈਲੀ ਨੂੰ ਪਰਦੇ 'ਤੇ ਰੂਪਮਾਨ ਕਰੇਗੀ, ਜਿਸ 'ਚ ਕਾਮੇਡੀ ਦਾ ਫੁੱਲ ਤੜਕਾ ਹੈ। ਫਿਲਮ ਨੂੰ ਪਰਿਵਾਰਕ ਫਿਲਮ ਦੱਸਦੇ ਹੋਏ ਉਨ੍ਹਾਂ ਲੋਕਾਂ ਨੂੰ ਇਹ ਫਿਲਮ ਵੇਖਣ ਲਈ ਪ੍ਰੇਰਿਆ। 

ਦੱਸ ਦੇਈਏ ਕਿ ਫਿਲਮ 'ਨਾਢੂ ਖਾਂ' 26 ਅਪ੍ਰੈਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਤੇ 'ਵਾਈਟ ਹਿੱਲ ਸਟੂਡੀਓ' ਵਲੋਂ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। 
 


author

Baljeet Kaur

Content Editor

Related News