ਪੰਜਾਬ ਦੇ ਮੰਤਰੀ ਨਾਲ ਪੋਸਟਰ ''ਚ ਦਿਸਿਆ ਪੁਲਸ ਦਾ ''ਵਾਂਟੇਡ''

09/30/2019 1:49:42 PM

ਅੰਮ੍ਰਿਤਸਰ (ਜ. ਬ.) : ਜਿਸ 'ਸਾਂਬਾ ਡੰਗਰ' ਨੂੰ ਸ਼ਹਿਰ ਦੀ ਪੁਲਸ ਗ੍ਰਿਫਤਾਰ ਕਰਨ ਲਈ ਪਿਛਲੇ 9 ਮਹੀਨਿਆਂ ਤੋਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਅਤੇ ਦਿੱਲੀ ਤੋਂ ਮਲੇਸ਼ੀਆ ਤੱਕ ਲੱਭÎਣ ਦਾ ਦਾਅਵਾ ਕਰ ਰਹੀ ਹੈ, ਉਸ ਦੀ ਫੋਟੋ ਪੰਜਾਬ ਦੇ ਮੰਤਰੀ ਨਾਲ ਪੋਸਟਰ 'ਚ ਦਿਸੀ। ਲੋੜੀਂਦੇ ਮੁਲਜ਼ਮ ਦੀ ਫੋਟੋ ਪੁਲਸ ਕੋਲ ਹੈ। ਫੋਟੋ 'ਚ ਉਹ ਹਥਿਆਰਾਂ ਨਾਲ ਬੈਠਾ ਹੋਇਆ ਹੈ। ਇਹ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਇਸ ਫੋਟੋ ਅਤੇ ਪੋਸਟਰ ਦੀ ਫੋਟੋ 'ਚ ਇਕੋ ਫਰਕ ਹੈ ਕਿ ਇਕ 'ਚ ਉਹ ਸਿੱਖ ਪਹਿਰਾਵੇ ਵਿਚ ਹੈ ਅਤੇ ਮੰਤਰੀ ਵਾਲੇ ਪੋਸਟਰ 'ਚ ਕਲੀਨਸ਼ੇਵ। ਪੁਲਸ ਲਈ ਸਿਰਦਰਦੀ ਬਣ ਚੁੱਕੇ ਮੁਲਜ਼ਮ ਸਾਂਬਾ ਡੰਗਰ ਦੀਆਂ ਦੋਵੇਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਲਾਕੇ 'ਚ ਮੁਲਜ਼ਮ ਦਾ ਇੰਨਾ ਦਬਦਬਾ ਹੈ ਕਿ ਕਿਸੇ ਵੀ ਹਿੰਮਤ ਨਹੀਂ ਕਿ ਕੋਈ ਜ਼ੁਬਾਨ ਖੋਲ੍ਹ ਸਕੇ।

ਰਾਜਨੀਤੀ ਦੀ ਨੇੜਤਾ ਕਾਰਨ ਸਾਂਬਾ ਬਾਰੇ ਪਹਿਲਾਂ ਬਹੁਤ ਸਾਰੇ ਖੁਲਾਸੇ ਹੋਏ ਹਨ। ਅਜਿਹੇ 'ਚ ਰਾਜਨੀਤੀ ਤੋਂ ਪਹਿਲਾਂ ਵੀ ਪੁਲਸ ਇੰਨੇ ਮਜ਼ਬੂਤ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਸ਼ਹਿਰ 'ਚ ਲੱਗੇ ਪੋਸਟਰ ਅਤੇ ਸੋਸ਼ਲ ਮੀਡੀਆ 'ਤੇ ਮੰਤਰੀ ਨਾਲ ਕਲੀਸ਼ੇਵ ਦੀ ਫੋਟੋ ਬਹੁਤ ਵਾਇਰਲ ਹੋ ਰਹੀ ਹੈ। ਜਿਥੇ ਪੁਲਸ ਆਸ਼ੂ ਕਤਲ ਕੇਸ 'ਚ ਸਾਂਬਾ ਡੰਗਰ ਨਾਮੀ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿਚ ਲੱਗੀ ਹੋਈ ਹੈ, ਉਥੇ ਇਸ ਕੇਸ 'ਚ ਬਹੁਤ ਸਾਰੇ ਮੁਲਜ਼ਮ ਘੁੰਮ ਰਹੇ ਹਨ। ਕੁਝ ਦਿਨ ਪਹਿਲਾਂ ਜਦੋਂ 'ਜਗ ਬਾਣੀ' ਨੇ ਰੇਲਵੇ 'ਚ ਹਾਜ਼ਰੀ ਦਾ ਖੁਲਾਸਾ ਕੀਤਾ ਸੀ ਤਾਂ ਹਾਜ਼ਰੀ ਬੰਦ ਕਰ ਦਿੱਤੀ ਗਈ ਸੀ। ਅਜਿਹੇ 'ਚ ਕੁਝ ਹੋਰ ਚਿਹਰੇ ਵੀ ਹਨ, ਜਿਨ੍ਹਾਂ ਦਾ ਰਾਜਨੀਤੀ ਬਚਾਅ ਕਰ ਰਹੀ ਹੈ। ਪੰਜਾਬ ਦੇ ਇਕ ਮੰਤਰੀ ਦੇ ਪੋਸਟਰ 'ਤੇ ਸਾਂਬਾ ਡੰਗਰ ਦੀ ਫੋਟੋ ਆਉਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਇਹ ਪੋਸਟਰ ਇਕ ਸੰਸਥਾ ਵਲੋਂ ਲਾਇਆ ਗਿਆ ਹੈ। ਹਾਲਾਂਕਿ ਇਹ ਫੋਟੋ ਕਾਨੂੰਨੀ ਜੁਰਮ ਨਹੀਂ ਮੰਨੀ ਗਈ ਪਰ ਲੋਕ ਪੋਸਟਰ ਨੂੰ ਦੇਖ ਕੇ ਜ਼ਰੂਰ ਸਹਿਮ ਗਏ ਹਨ। ਫੈਜ਼ਪੁਰਾ ਦੀ ਅੱਧੀ ਆਬਾਦੀ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।

ਪੁਲਸ ਕਮਿਸ਼ਨਰ ਨੇ ਦਿੱਤੇ ਜਲਦ ਗ੍ਰਿਫਤਾਰੀ ਦੇ ਆਦੇਸ਼
ਫੈਜ਼ਪੁਰਾ ਆਬਾਦੀ ਦੇ ਵਸਨੀਕਾਂ ਦਰਮਿਆਨ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ। ਕੋਚਾ ਗੈਂਗ 'ਚ ਕਈ ਅਜਿਹੇ ਚਿਹਰੇ ਹਨ, ਜਿਨ੍ਹਾਂ ਸਬੰਧੀ ਇਲਾਕੇ ਦੇ ਲੋਕ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੂੰ ਮਿਲੇ ਸਨ, ਜਿਨ੍ਹਾਂ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰੀ ਦੇ ਆਦੇਸ਼ ਦਿੱਤੇ ਹਨ।


Baljeet Kaur

Content Editor

Related News