ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ''ਤੇ ਗੁਰੂ ਨਗਰੀ ''ਚ ਕੱਢਿਆ ਮਾਰਚ

Monday, Dec 24, 2018 - 05:44 PM (IST)

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ''ਤੇ ਗੁਰੂ ਨਗਰੀ ''ਚ ਕੱਢਿਆ ਮਾਰਚ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) - ਅੰਮ੍ਰਿਤਸਰ 'ਚ ਅੱਜ ਨਿਹੰਗ ਜਥੇਬੰਦੀਆਂ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਦਿਆਂ ਲਾਸਾਨੀ ਮਾਰਚ ਕੱਢਿਆ ਗਿਆ। ਭੰਡਾਰੀ ਪੁਲਸ ਤੋਂ ਸ਼ੁਰੂ ਹੋਇਆ ਇਹ ਮਾਰਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਪੰਨ ਹੋਇਆ। ਇਸ ਮਾਰਚ ਦੀ ਅਗਵਾਈ ਪੰਜ ਪਿਆਰਿਆਂ ਦੇ ਰੂਪ 'ਚ ਸਜੇ ਭੁਚੰਗੀ ਸਿੰਘਾਂ ਵਲੋਂ ਕੀਤੀ ਗਈ, ਜਿਨ੍ਹਾਂ ਦੇ ਪਿੱਛੇ ਵੱਡੀ ਗਿਣਤੀ 'ਚ ਸੰਗਤਾਂ ਸਤਿਨਾਮ-ਵਾਹਿਗੁਰੂ ਦੇ ਨਾਮ ਦਾ ਜਾਪ ਕਰਦੀਆਂ ਸ਼ਰਧਾ ਭਾਵਨਾ ਨਾਲ ਸ਼ਾਮਲ ਹੋਈਆਂ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਲਬੀਰ ਸਿੰਘ ਨੇ ਦੱਸਿਆ ਕਿ ਇਹ ਮਾਰਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਕੱਢਿਆ ਜਾ ਰਿਹਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੁੜਣ ਦੀ ਵੀ ਅਪੀਲ ਕੀਤੀ। ਦੱਸ ਦੇਈਏ ਕਿ ਮਾਤਾ ਗੁਜਰੀ ਜੀ, ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਸਣੇ ਸੈਂਕੜੇ ਸਿੰਘ ਸ਼ਹੀਦਾਂ ਦੀ ਯਾਦ 'ਚ ਪੂਰੇ ਹਫਤੇ ਨੂੰ ਸ਼ਹੀਦੀ ਹਫਤੇ ਵਜੋਂ ਮਨਾਇਆ ਜਾ ਰਿਹਾ  ਹੈ, ਜਿਸ ਦੇ ਸਬੰਧ 'ਚ ਪੰਜਾਬ ਭਰ 'ਚ ਧਾਰਮਿਕ ਸਮਾਗਮ ਤੇ ਨਗਰ ਕੀਰਤਨ ਸਜਾਏ ਜਾ ਰਹੇ ਹਨ।


author

rajwinder kaur

Content Editor

Related News