ਲੈਫਟੀਨੈਂਟ ਕਰਨਲ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੇ
Wednesday, Jul 01, 2020 - 05:19 PM (IST)
ਜਲੰਧਰ (ਵਰੁਣ) - ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਫੋਕਲ ਪੁਆਇੰਟ ਫਲਾਈਓਵਰ ਉਤਰਨ ਤੋਂ ਬਾਅਦ ਅੰਮ੍ਰਿਤਸਰ ਵੱਲ ਜਾ ਰਹੀ ਲੈ. ਕਰਨਲ ਦੀ ਜਿਪਸੀ ਅਤੇ ਸਵਿਫਟ ਗੱਡੀ ਦੀ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਜਿਪਸੀ ਡਿਵਾਈਡਰ ’ਤੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਪਲਟ ਗਈ ਜਦਕਿ ਸਵਿਫਟ ਵੀ ਡਿਵਾਈਡਰ ’ਤੇ ਚੜ੍ਹ ਗਈ। ਹਾਦਸੇ ’ਚ ਲੈ. ਕਰਨਲ ਵਾਲ-ਵਾਲ ਬਚ ਗਏ ਪਰ ਉਨ੍ਹਾਂ ਦੇ ਮੋਢੇ ’ਤੇ ਗੰਭੀਰ ਸੱਟਾਂ ਲੱਗ ਗਈਆਂ। ਇਸ ਕਰਕੇ ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਆਰਮੀ ਹਸਪਤਾਲ ਦਾਖਲ ਕਰਵਾਇਆ ਗਿਆ।
ਮਿੱਟੀ ਨਾਲ ਮਿੱਟੀ ਹੋ ਕੇ ਰਣਜੀਤ ਸਿੰਘ ਥਿੰਦ ਨੇ ਲਿਖੀ ਸਫਲਤਾ ਦੀ ਵਿਲੱਖਣ ਕਹਾਣੀ
ਹਰ ਪਲ ਖੁਸ਼ ਰਹਿ ਕੇ ਆਪਣੀ ਚੰਗੀ ਜ਼ਿੰਦਗੀ ਬਸਰ ਕਰੋ
ਜਾਣਕਾਰੀ ਦਿੰਦੇ ਹੋਏ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਜਲੰਧਰ ਕੈਂਟ ’ਚ ਤਾਇਨਾਤ ਲੈ. ਕਰਨਲ ਜਿਪਸੀ ’ਚ ਸਵਾਰ ਹੋ ਕੇ ਅੰਮ੍ਰਿਤਸਰ ਕਿਸੇ ਕੰਮ ਲਈ ਜਾ ਰਹੇ ਸਨ। ਜਿਪਸੀ ਉਨ੍ਹਾਂ ਦਾ ਡਰਾਈਵਰ ਕੁਲਵੰਤ ਸਿੰਘ ਚਲਾ ਰਿਹਾ ਸੀ। ਪੁਲਸ ਨੂੰ ਦਿੱਤੇ ਬਿਆਨ ’ਚ ਕੁਲਵੰਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਦੀ ਜਿਪਸੀ ਫੋਕਲ ਪੁਆਇੰਟ ਫਲਾਈਓਵਰ ਉਤਰਦੇ ਹੋਏ ਡਾ. ਕੈਰੋਂ ਨੇੜੇ ਪਹੁੰਚੀ ਤਾਂ ਪਿੱਛਿਓਂ ਆ ਰਹੀ ਸਵਿਫਟ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਥੇ ਸਵਿਫਟ ਕਾਰ ਚਾਲਕ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਗੱਡੀ ਵਿਚ ਪਰਿਵਾਰ ਸਮੇਤ ਨਵਾਂਸ਼ਹਿਰ ਤੋਂ ਅੰਮ੍ਰਿਤਸਰ ਆਪਣੇ ਘਰ ਜਾ ਰਹੇ ਸਨ। ਅਚਾਨਕ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਹਾਦਸਾ ਹੋ ਗਿਆ।
...ਚੱਲੋ ਕੋਰੋਨਾ ਕਾਰਨ ਕੁਝ ਤਾਂ ਫਾਇਦਾ ਹੋਇਆ
ਜੁਲਾਈ ਮਹੀਨੇ ਦੇ ਵਰਤ ਅਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ
ਦੋਵੇਂ ਗੱਡੀਆਂ ਦੀ ਸਪੀਡ ਤੇਜ਼ ਹੋਣ ਕਾਰਣ ਜਿਪਸੀ ਖੰਭੇ ਨਾਲ ਟਕਰਾ ਕੇ ਪਲਟੀ ਖਾਂਦੇ ਹੋਏ ਸਿੱਧੀ ਹੋਈ ਜਦਕਿ ਸਵਿਫਟ ਗੱਡੀ ਡਿਵਾਈਡਰ ’ਤੇ ਚੜ੍ਹ ਗਈ। ਅੰਮ੍ਰਿਤਪਾਲ ਨੂੰ ਵੀ ਸੱਟਾਂ ਆਈਆਂ ਹਨ। ਇਸ ਹਾਦਸੇ ’ਚ ਡਿਫੈਂਸ ਦੀ ਜਿਪਸੀ ਅਤੇ ਸਵਿਫਟ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਆਰਮੀ ਦੇ ਅਧਿਕਾਰੀ ਅਤੇ ਉਨ੍ਹਾਂ ਦੀ ਟੀਮ ਪਹੁੰਚ ਗਈ। ਲੈ. ਕਰਨਲ ਨੂੰ ਕੈਂਟ ’ਚ ਸਥਿਤ ਆਰਮੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਚੌਕੀ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਿਆਨ ਲੈ ਲਏ ਗਏ ਹਨ ਪਰ ਹੁਣ ਆਰਮੀ ਦੀ ਟੀਮ ਆਪਣੀ ਜਾਂਚ ਪੂਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।
ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ
ਗੁਣਾਂ ਦਾ ਭੰਡਾਰ ਹੈ 'ਪਪੀਤਾ', ਵਧਾਉਂਦਾ ਹੈ ਇਨ੍ਹਾਂ ਰੋਗਾਂ ਨਾਲ ਲੜਨ ਦੀ ਸਮਰਥਾ