ਕਾਰਗਿਲ ਯੁੱਧ ਦਾ ਇਕ-ਇਕ ਪਲ ਇਸ ਗੈਲਰੀ ''ਚ ਹੋਇਆ ਜ਼ਿੰਦਾ (ਵੀਡੀਓ)
Friday, Jul 26, 2019 - 01:00 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੱਜ ਦੇ ਦਿਨ ਕਾਰਗਿਲ 'ਤੇ ਭਾਰਤ ਨੇ ਵੱਡੀ ਜਿੱਤ ਹਾਸਲ ਕੀਤੀ ਸੀ। ਇਸ ਦੀ ਯਾਦ 'ਚ ਇੱਕ ਵਿਲੱਖਣ ਗੈਲਰੀ ਅੰਮ੍ਰਿਤਸਰ 'ਚ ਤਿਆਰ ਕੀਤੀ ਗਈ। ਇਹ ਗੈਲਰੀ ਕਰਗਿਲ ਯੁੱਧ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ ਕਿ ਕਿਸ ਤਰ੍ਹਾਂ ਫੌਜ ਨੇ ਕਾਰਗਿਲ ਦੀਆਂ ਪਹਾੜੀਆਂ 'ਤੇ ਜਿੱਤ ਹਾਸਲ ਕੀਤੀ। ਕਾਰਗਿਲ ਯੁੱਧ ਦਾ ਇਕ-ਇਕ ਪਲ ਇਸ ਗੈਲਰੀ ਰਾਹੀਂ ਦਿਖਾਉਣ ਦਾ ਯਤਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੌਜ 'ਚੋਂ ਸੇਵਾ ਮੁਕਤ ਹੋਏ ਐੱਮ.ਐੱਲ.ਐੱਸ.ਪੀ. ਸਿੰਘ ਨੇ ਦੱਸਿਆ ਕਿ ਇਸ ਗੈਲਰੀ 'ਚ ਕਾਰਗਿਲ ਦੇ ਯੁੱਧ ਨੂੰ ਬਿਆਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੈਲਰੀ ਰਾਹੀ ਲੋਕਾਂ ਨੂੰ ਕਾਰਗਿਲ ਯੁੱਧ ਬਾਰੇ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਤਿਆਰ ਕੀਤੇ ਗਏ ਇਕ ਮਿਊਜੀਅਮ 'ਚ ਇਕ ਕਾਰਗਿਲ ਗੈਲਰੀ ਤਿਆਰ ਕੀਤੀ ਗਈ ਹੈ, ਜਿਸ ਨੂੰ ਜਲਦ ਹੀ ਖੋਲ੍ਹ ਦਿੱਤਾ ਜਾਵੇਗਾ ਤਾਂ ਜੋ ਲੋਕ ਵੀ ਕਾਰਗਿਲ ਬਾਰੇ ਜਾਣੂ ਹੋ ਸਕਣ।