ਅੰਮ੍ਰਿਤਸਰ : ਚੋਣਾਂ ਜਿੱਤਣ ਲਈ ਮਰਵਾਇਆ ਸੀ ਜੀਜਾ
Monday, Jan 07, 2019 - 05:10 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਚੋਣਾਂ ਤੋਂ ਇਕ ਦਿਨ ਪਹਿਲਾਂ ਪਿੰਡ ਖਲੇਰਾਂ 'ਚ ਕਾਂਗਰਸੀ ਉਮੀਦਵਾਰ ਦੇ ਜੀਜਾ ਤਜਿੰਦਰ ਸਿੰਘ ਦਾ ਕਤਲ ਹੋ ਗਿਆ ਸੀ। ਮੰਨਿਆ ਜਾ ਰਿਹਾ ਸੀ ਕਿ ਇਹ ਕਤਲ ਵਿਰੋਧੀ ਧਿਰ ਨੇ ਕੀਤਾ ਹੈ ਪਰ ਪੁਲਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮ੍ਰਿਤਕ ਦੇ ਸਾਲੇ ਜਸਮੇਰ ਸਿੰਘ ਤੇ ਉਸਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਜਸਮੇਰ ਸਿੰਘ ਨੇ 27 ਸਾਲ ਪਹਿਲੀ ਰੜ੍ਹਕ ਕੱਢਦੇ ਹੋਏ ਤਜਿੰਦਰ ਸਿੰਘ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸਦੇ ਨਾਲ ਹੀ ਉਹ ਚੋਣਾਂ 'ਚ ਪਿੰਡ ਵਾਸੀਆਂ ਦੀ ਹਮਦਰਦੀ ਵੀ ਹਾਸਲ ਕਰਨੀ ਚਾਹੁੰਦਾ ਸੀ, ਜਿਸ ਲਈ ਉਸ ਨੇ ਆਪਣੇ ਜੀਜੇ ਨੂੰ ਹੀ ਬਲੀ ਚਾੜ੍ਹ ਦਿੱਤਾ। ਪੁਲਸ ਮੁਤਾਬਕ ਦੋਸ਼ੀ ਜਸਮੇਰ ਸਿੰਘ ਦਾ ਪਿਛੋਕੜ ਵੀ ਦਾਗੀ ਹੈ, ਜਿਸ ਬਾਰੇ ਛਾਣਬੀਣ ਕੀਤੀ ਜਾ ਰਹੀ ਹੈ।