ਜਥੇਦਾਰ ਹਿੱਤ ਨੇ ਸੇਵਾ ਮੁਕੰਮਲ ਕਰਨ ਉਪਰੰਤ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ

Sunday, Feb 03, 2019 - 01:00 PM (IST)

ਜਥੇਦਾਰ ਹਿੱਤ ਨੇ ਸੇਵਾ ਮੁਕੰਮਲ ਕਰਨ ਉਪਰੰਤ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ

ਅੰਮ੍ਰਿਤਸਰ (ਅਣਜਾਣ) : ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਆਪਣੀ ਪੰਜਵੇਂ ਦਿਨ ਦੀ ਸੇਵਾ ਸਮਾਪਤੀ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥੱਲੇ ਝੰਡੇ ਬੁੰਗੇ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਦਿੱਤੇ ਹਨ, ਜਿਨ੍ਹਾਂ ਦੇ ਭੋਗ 4 ਫਰਵਰੀ ਨੂੰ ਪੈਣਗੇ। ਜਥੇਦਾਰ ਹਿੱਤ ਨੇ ਪੰਜਵੇਂ ਦਿਨ ਵੀ ਪਹਿਲਾਂ ਦੀ ਤਰ੍ਹਾਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ। ਇਸ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਜੋੜਾ ਘਰ ਤੇ ਲੰਗਰ ਹਾਲ ਵਿਖੇ ਸੇਵਾ ਕੀਤੀ।  ਜਗ ਬਾਣੀ/ਪੰਜਾਬ ਕੇਸਰੀ ਨਾਲ ਵਿਸ਼ੇਸ਼ ਵਾਰਤਾ ਦੌਰਾਨ ਜਥੇਦਾਰ ਹਿੱਤ ਨੇ ਕਿਹਾ ਕਿ ਗੁਰੂ ਰਾਮਦਾਸ ਪਾਤਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਮਿਹਰ ਸਦਕਾ ਅੱਜ ਸੇਵਾ ਦਾ ਆਖਰੀ ਦਿਨ ਹੈ, ਅੱਜ ਸ੍ਰੀ ਅਖੰਡ ਪਾਠ ਸਾਹਿਬ ਰਖਵਾ ਦਿੱਤੇ ਗਏ ਹਨ, ਜਿਨ੍ਹਾਂ ਦੇ ਭੋਗ ਉਪਰੰਤ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਸੇਵਾ ਆਰੰਭ ਕਰ ਦਿੱਤੀ ਜਾਵੇਗੀ, ਜੋ 7 ਦਿਨਾਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਨਸਾਨ ਭੁੱਲਣਹਾਰ ਤੇ ਗੁਰੂ ਬਖਸ਼ਣਹਾਰ ਹੈ।


author

Baljeet Kaur

Content Editor

Related News