ਭਾਰਤ ਬੰਦ ਦੇ ਸਵਾਲ ''ਤੇ ਖੇਡ ਮੰਤਰੀ ਦਾ ਅਜੀਬ ਬਿਆਨ (ਵੀਡੀਓ)
Wednesday, Jan 08, 2020 - 05:09 PM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਪਰਿਵਾਰ ਸਮੇਤ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਆਏ ਹਨ। ਉਨ੍ਹਾਂ ਦੱਸਿਆ ਕਿ ਮੇਰੇ ਨਾਨਕੇ ਅਤੇ ਦਾਦਕੇ ਅੰਮ੍ਰਿਤਸਰ ਤੋਂ ਹਨ।
ਇਸ ਦੌਰਾਨ ਜਦੋਂ ਪੱਤਰਕਾਰਾਂ ਵਲੋਂ ਭਾਰਤ ਬੰਦ 'ਤੇ ਮੰਤਰੀ ਸੰਦੀਪ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਵਲੋਂ ਅਜੀਬ ਬਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 'ਭਾਰਤ ਬੰਦ' ਬਹੁਤ ਮਾੜੀ ਗੱਲ ਹੈ ਤੇ ਜੋ ਪਾਕਿਸਤਾਨ 'ਚ ਘਟਨਾਵਾਂ ਹੋਈਆਂ ਹਨ, ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਡੇ ਸਿੱਖ ਭਰਾ ਦੇਸ਼-ਵਿਦੇਸ਼ 'ਚ ਹਨ ਤੇ ਉਨ੍ਹਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਬਣਦਾ ਹੈ।