ਕਿਰਾਏ ਦੇ ਮਕਾਨ ਨੂੰ ਲੈ ਕੇ ਖੂਨੀ ਝੜਪ, ਚੱਲੀਆਂ ਗੋਲੀਆਂ

Thursday, Jun 04, 2020 - 10:43 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਇਕ ਪਾਸੇ ਜਿਥੇ ਕੋਰੋਨਾ ਮਹਾਮਾਰੀ ਨੇ ਦੁਨੀਆ 'ਚ ਕਹਿਰ ਮਚਾ ਰੱਖਿਆ ਹੈ ਉਥੇ ਹੀ ਕੋਰੋਨਾ ਤਾਲਾਬੰਦੀ ਕਰਕੇ ਆਈ ਆਰਥਿਕ ਮੰਦੀ ਕਰਕੇ ਲੁੱਟ-ਖੋਹ, ਝਗੜੇ ਤੇ ਪੈਸੇ ਲਈ ਕ੍ਰਾਈਮ ਵਧਣ ਲੱਗਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੋਂ ਸਾਹਮਣੇ ਆਇਆ ਹੈ, ਜਿਥੇ ਕਿਰਾਏਦਾਰ ਤੇ ਮਕਾਨ ਮਾਲਿਕ ਵਿਚਾਲੇ ਕਿਰਾਏ ਨੂੰ ਲੈ ਕੇ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਜਿਥੇ ਮਕਾਨ ਮਾਲਕ ਵਲੋਂ ਸਾਮਾਨ ਦੀ ਭੰਨਤੋੜ ਕੀਤੀ ਗਈ ਉਥੇ ਹੀ ਕਿਰਾਏਦਾਰ 'ਤੇ ਫਾਇਰਿੰਗ ਵੀ ਕੀਤੀ ਗਈ। ਹਾਲਾਂਕਿ ਇਸ ਫਾਇਰਿੰਗ 'ਚ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਪਰ ਘਰ ਦੇ ਬਾਹਰ ਖੜ੍ਹੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਇਹ ਵੀ ਪੜ੍ਹੋ : ਬਠਿੰਡਾ 'ਚ ਕੋਰੋਨਾ ਦਾ ਕਹਿਰ ਜਾਰੀ, ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ

ਜਾਣਕਾਰੀ ਮੁਤਾਬਕ ਮਕਾਨ ਮਾਲਕ ਕਿਰਾਏਦਾਰ ਤੋਂ ਬਣਦਾ ਕਿਰਾਇਆ ਮੰਗ ਰਿਹਾ ਸੀ ਪਰ ਕੋਰੋਨਾ ਦੇ ਚੱਲਦਿਆਂ ਬੰਦ ਪਏ ਕੰਮ ਕਰਕੇ ਕਿਰਾਏਦਾਰ ਵਲੋਂ ਫਿਲਹਾਲ ਪੈਸੇ ਨਹੀਂ ਦਿੱਤੇ ਗਏ, ਜਿਸਨੂੰ ਲੈ ਕੇ ਦੋਵਾਂ ਧਿਰਾਂ 'ਚ ਤੂੰ-ਤੂੰ, ਮੈਂ-ਮੈਂ ਤੇ ਫਿਰ ਹੱਥਪਾਈ ਸ਼ੁਰੂ ਹੋ ਗਈ। ਇਸ ਸਬੰਧੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ-ਪੜਤਾਲ ਕਰਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਸਾਬਕਾ ਜਥੇਦਾਰ ਵਲੋਂ 6 ਜੂਨ ਦਾ ਦਿਹਾੜਾ ਸੰਗਤਾਂ ਨੂੰ ਘਰਾਂ 'ਚ ਰਹਿ ਕੇ ਮਨਾਉਣ ਦੀ ਅਪੀਲ


Baljeet Kaur

Content Editor

Related News