ਮਾਮਲਾ ਹੌਲਦਾਰ ਵਲੋਂ ਖ਼ੁਦਕੁਸ਼ੀ ਕਰਨ ਦਾ, ਚੌਕੀ ਇੰਚਾਰਜ ਮਨਜੀਤ ਸਿੰਘ ਸਸਪੈਂਡ

12/08/2020 3:00:08 PM

ਅੰਮ੍ਰਿਤਸਰ (ਅਰੁਣ): ਬੀਤੇ ਕੱਲ ਥਾਣਾ ਛੇਹਰਟਾ ਅਧੀਨ ਪੈਂਦੀ ਪੁਲਸ ਚੌਕੀ ਖੰਡਵਾਲਾ 'ਚ ਤਾਇਨਾਤ ਹੈੱਡ ਕਾਂਸਟੇਬਲ ਗੁਰਨਾਮ ਸਿੰਘ ਵਲੋਂ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ। ਇਸ ਮਾਮਲੇ 'ਚ ਦੇਰ ਰਾਤ ਇਲਾਕਾ ਵਾਸੀਆਂ ਸਮੇਤ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਖੰਡਵਾਲਾ ਚੌਕੀ ਦੇ ਬਾਹਰ ਰੋਸ ਵਿਖਾਵਾ ਕਰਨ ਮਗਰੋਂ ਹੈੱਡ ਕਾਂਸਟੇਬਲ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲੇ ਪਰਿਵਾਰ ਦੇ 7 ਮੈਂਬਰਾਂ ਤੋਂ ਇਲਾਵਾ ਲਾਰੈਂਸ ਰੋਡ ਚੌਕੀ ਇੰਚਾਰਜ ਏ. ਐੱਸ. ਆਈ. ਮਨਜੀਤ ਸਿੰਘ ਖ਼ਿਲਾਫ਼ ਮਰਨ ਲਈ ਮਜਬੂਰ ਕਰਨ ਦਾ ਥਾਣਾ ਛੇਹਰਟਾ ਵਿਖੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ:ਸ਼ਿਵ ਸੈਨਾ ਆਗੂ ਦੀਆਂ ਅਸ਼ਲੀਲ ਹਰਕਤਾਂ ਤੋਂ ਪਰੇਸ਼ਾਨ ਬੱਚਾ ਨਿਕਲਿਆ ਖ਼ੁਦਕੁਸ਼ੀ ਕਰਨ, ਮਾਂ ਨਾਲ ਸਨ ਨਾਜਾਇਜ਼ ਸਬੰਧ

ਮ੍ਰਿਤਕ ਗੁਰਨਾਮ ਸਿੰਘ ਦੇ ਰਿਸ਼ਤੇਦਾਰ (ਸਾਲੇ) ਜਤਿੰਦਰ ਸਿੰਘ ਦੀ ਸ਼ਿਕਾਇਤ 'ਤੇ ਦਰਜ ਮਾਮਲੇ 'ਚ ਪੁਲਸ ਪਾਰਟੀ ਨੇ ਛਾਪੇਮਾਰੀ ਕਰਦਿਆਂ ਕੁੜੀਆਂ ਸਮੇਤ ਪਰਿਵਾਰਕ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਮ੍ਰਿਤਕ ਹੌਲਦਾਰ ਗੁਰਨਾਮ ਸਿੰਘ ਦੇ ਰਿਸ਼ਤੇਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਜੀਜਾ ਹੌਲਦਾਰ ਗੁਰਨਾਮ ਸਿੰਘ ਖੰਡਵਾਲਾ ਚੌਕੀ 'ਚ ਤਾਇਨਾਤ ਸੀ। ਇਲਾਕਾ ਵਾਸੀਆਂ ਦੀ ਸ਼ਿਕਾਇਤ 'ਤੇ ਮੁਹੱਲੇ ਦੇ ਇਕ ਘਰ 'ਚ ਚੱਲ ਰਹੇ ਬਦਕਾਰੀ ਦੇ ਅੱਡੇ, ਜਿੱਥੇ ਲਾਰੈਂਸ ਰੋਡ ਚੌਕੀ ਇੰਚਾਰਜ ਏ. ਐੱਸ. ਆਈ. ਮਨਜੀਤ ਸਿੰਘ ਵੀ ਮੌਜੂਦ ਸੀ, 'ਤੇ ਹੈੱਡ ਕਾਂਸਟੇਬਲ ਗੁਰਨਾਮ ਸਿੰਘ ਨੇ ਇਲਾਕਾ ਵਾਸੀਆਂ ਦੀ ਮੌਜੂਦਗੀ 'ਚ ਰੇਡ ਕਰਦੇ ਏ. ਐੱਸ. ਆਈ. ਮਨਜੀਤ ਸਿੰਘ ਨੂੰ ਕੁੜੀ ਸਮੇਤ ਇਤਰਾਜ਼ਯੋਗ ਹਾਲਤ 'ਚ ਗ੍ਰਿਫ਼ਤਾਰ ਕਰ ਕੇ ਖੰਡਵਾਲਾ ਪੁਲਸ ਚੌਕੀ ਵਿਖੇ ਲਿਆਂਦਾ ਸੀ।

ਇਹ ਵੀ ਪੜ੍ਹੋ: ਦੁਨੀਆ ਨੂੰ ਅਲਵਿਦਾ ਆਖ਼ਣ ਤੋਂ ਪਹਿਲਾਂ 40 ਦਿਨਾਂ ਦੀ ਮਾਸੂਮ ਬੱਚੀ ਨੌਜਵਾਨ ਨੂੰ ਦੇ ਗਈ ਜ਼ਿੰਦਗੀ

ਖੰਡਵਾਲਾ ਚੌਕੀ ਇੰਚਾਰਜ ਐੱਸ. ਆਈ. ਸਰਵਨ ਸਿੰਘ ਦੀ ਮੌਜੂਦਗੀ 'ਚ ਏ. ਐੱਸ. ਆਈ. ਮਨਜੀਤ ਸਿੰਘ ਅਤੇ ਕੁੜੀ ਪਰਿਵਾਰ ਦੇ 7 ਮੈਂਬਰਾਂ ਨੇ ਗੁਰਨਾਮ ਸਿੰਘ ਨਾਲ ਕੁੱਟਮਾਰ ਕਰ ਕੇ ਉਸਨੂੰ ਹਵਾਲਾਤ 'ਚ ਬੰਦ ਕਰ ਦਿੱਤਾ। ਪੁਲਸ ਦੇ ਇਸ ਸ਼ਰਮਨਾਕ ਰਵੱਈਏ ਤੋਂ ਦੁਖੀ ਹੋ ਕੇ ਗੁਰਨਾਮ ਸਿੰਘ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਹੌਲਦਾਰ ਗੁਰਨਾਮ ਸਿੰਘ ਦੀ ਮੌਤ ਦੀ ਖਬਰ ਸੁਣਦਿਆਂ ਹੀ ਇਲਾਕਾ ਵਾਸੀਆਂ ਦਾ ਗੁੱਸਾ ਫੁੱਟ ਪਿਆ ਅਤੇ ਖੰਡਵਾਲਾ ਚੌਕੀ ਦੇ ਬਾਹਰ ਰੋਸ ਵਿਖਾਵਾ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ।

ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ : ਮੋਗਾ 'ਚ ਫ਼ੌਜੀ ਜਵਾਨ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ 

ਮੌਕੇ 'ਤੇ ਪੁੱਜੇ ਏ. ਸੀ. ਪੀ. ਪੱਛਮੀ ਦੇਵ ਦੱਤ ਸ਼ਰਮਾ ਅਤੇ ਥਾਣਾ ਛੇਹਰਟਾ ਐੱਸ. ਐੱਚ. ਓ. ਰਾਜਵਿੰਦਰ ਕੌਰ ਨੇ ਸਥਿਤੀ 'ਤੇ ਕਾਬੂ ਪਾਉਂਦਿਆਂ ਇਲਾਕਾ ਵਾਸੀਆਂ ਨੂੰ ਉਚਿਤ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਦੇਰ ਰਾਤ ਪੁਲਸ ਵਲੋਂ ਕੁੱਟਮਾਰ ਕਰਨ ਵਾਲੇ ਪਰਿਵਾਰ ਦੇ ਮੈਂਬਰ ਅੰਮ੍ਰਿਤ ਲਾਲ, ਉਸ ਦੀਆਂ ਕੁੜੀਆਂ ਮੀਨੂੰ, ਆਰਤੀ, ਰਜਨੀ, ਪੂਜਾ ਅਤੇ ਮੁੰਡੇ ਬਬਲੂ ਵਾਸੀ ਧੱਕਾ ਕਾਲੋਨੀ ਖੰਡਵਾਲਾ ਤੋਂ ਇਲਾਵਾ ਅੰਮ੍ਰਿਤ ਦੀ ਪਤਨੀ ਸਮੇਤ ਲਾਰੈਂਸ ਰੋਡ ਚੌਕੀ ਇੰਚਾਰਜ ਏ. ਐੱਸ. ਆਈ. ਮਨਜੀਤ ਸਿੰਘ ਖ਼ਿਲਾਫ਼ ਮਰਨ ਲਈ ਮਜ਼ਬੂਰ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਏ. ਸੀ. ਪੀ. ਪੱਛਮੀ ਨੇ ਦੱਸਿਆ ਕਿ ਲਾਰੈਂਸ ਰੋਡ ਇੰਚਾਰਜ ਏ. ਐੱਸ. ਆਈ. ਮਨਜੀਤ ਸਿੰਘ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ, ਜਿਸਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਜਦਕਿ ਧੱਕਾ ਕਾਲੋਨੀ ਖੰਡਵਾਲਾ ਵਾਸੀ ਪਰਿਵਾਰ ਦੇ ਮੈਂਬਰਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ।


Baljeet Kaur

Content Editor

Related News