ਸਿੱਖ ਸਿਧਾਂਤਾ ਦੇ ਉਲਟ ਗੁਰੂ ਸਾਹਿਬ ਦਾ ਲਾਇਆ ਬੁੱਤ, ਐੱਸ.ਜੀ.ਪੀ.ਸੀ. ਕਰੇਗੀ ਜਾਂਚ

Wednesday, May 29, 2019 - 12:32 PM (IST)

ਸਿੱਖ ਸਿਧਾਂਤਾ ਦੇ ਉਲਟ ਗੁਰੂ ਸਾਹਿਬ ਦਾ ਲਾਇਆ ਬੁੱਤ, ਐੱਸ.ਜੀ.ਪੀ.ਸੀ. ਕਰੇਗੀ ਜਾਂਚ

ਅੰਮ੍ਰਿਤਸਰ : ਗੁਰੂ ਨਾਨਕ ਦੇਵ ਤੇ ਹੋਰ ਗੁਰੂਆਂ ਦੀਆਂ ਮੂਰਤੀਆਂ ਬਣਾ ਕੇ ਬਾਜ਼ਾਰ 'ਚ ਵੇਚਣ ਤੋਂ ਬਾਅਦ ਹੁਣ ਗੁਜਰਾਤ ਦੇ ਸ਼ਹਿ ਭਾਵਨਗਰ ਦੇ ਇਕ ਹਚੌਕ 'ਚ ਸਿੱਖ ਸਿਧਾਂਤਾਂ ਦੇ ਉਲਟ ਗੁਰੂ ਸਾਹਿਬ ਦਾ ਬੁੱਤ ਸਥਾਪਿਤ ਕਰ ਦਿੱਤਾ ਗਿਆ ਹੈ। ਇਸ 'ਤੇ ਸ਼੍ਰੋਮਣੀ ਕਮੇਟੀ ਨੇ ਇਸ ਕਾਰਵਾਈ 'ਤੇ ਇਤਜ਼ਾਰ ਕਰਦਿਆਂ ਆਖਿਆ ਕਿ ਮੂਰਤੀ ਪੂਜਾ ਦਾ ਸਿੱਖ ਧਰਮ 'ਚ ਕੋਈ ਸਥਾਨ ਨਹੀਂ ਹੈ। ਗੁਜਰਾਤ ਦੇ ਇਕ ਸ਼ਹਿਰ ਦੇ ਚੌਕ 'ਚ ਲਾਏ ਗਏ ਇਸ ਬੁੱਤ 'ਚੇ ਸ਼ੈੱਡ ਬਣਾਇਆ ਗਿਆ ਹੈ ਤੇ ਉਸ ਨੂੰ ਸਜਾਇਆ ਹੋਇਆ ਹੈ। ਇਸ ਬੁੱਤ ਸਥਾਪਤੀ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਵੱਡੀ ਗਿਣਤੀ 'ਚ ਸ਼ਿਕਾਇਤਾਂ ਆਈਆਂ ਹਨ। ਸੋਸ਼ਲ ਮੀਡੀਆ 'ਤੇ ਵੀ ਇਸ ਮੁੱਦੇ 'ਤੇ ਸ਼੍ਰੋਮਣੀ ਕਮੇਟੀ ਖਿਲਾਫ ਟਿੱਪਣੀ ਕੀਤੀ ਗਈ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮਾਮਲੇ ਦੀ ਜਾਂਚ ਲਈ ਸਿੱਖ ਵਫਦ ਗੁਜਰਾਤ ਭੇਜਣ ਦਾ ਫੈਸਲਾ ਕੀਤਾ ਹੈ। ਇਹ ਟੀਮ ਦੀ ਜਾਂਚ ਮਗਰੋਂ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੌਪੇਗੀ। ਉਨ੍ਹਾਂ ਕਿਹਾ ਕਿ ਸਿੱਖ ਧਰਮ 'ਚ ਮੂਰਤੀ ਪੂਜਾ ਜਾਂ ਬੁੱਤਪ੍ਰਸਤੀ ਦੀ ਸਖਤ ਮਨਾਹੀ ਹੈ। ਗੁਰੂ ਸਾਹਿਬ ਦੀਆਂ ਮੂਰਤੀਆਂ ਸਥਾਪਿਤ ਕਰਨਾ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਵੀ ਹੋ ਸਕਦਾ ਹੈ। ਇਹ ਸਿੱਖ ਇਤਿਹਾਸ, ਮਾਨਤਾਵਾਂ, ਰਵਾਇਤਾਂ, ਪ੍ਰੰਪਰਾਵਾਂ ਤੇ ਸਿਧਾਂਤਾਂ ਨੂੰ ਰਲਗੱਡ ਕਰਨ ਦੀ ਕੋਝੀ ਚਾਲ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।


author

Baljeet Kaur

Content Editor

Related News