ਸ੍ਰੀ ਗੁਰੂ ਰਾਮਦਾਸ ਸਰਾਂ ''ਚੋਂ 8 ਸਾਲਾ ਬੱਚਾ ਅਗਵਾ
Thursday, Jun 06, 2019 - 04:38 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਸ੍ਰੀ ਦਰਬਾਰ ਸਾਹਿਬ ਦੇ ਨਾਲ ਲੱਗਦੀ ਸ੍ਰੀ ਗੁਰੂ ਰਾਮਦਾਸ ਸਰਾਂ 'ਚੋਂ ਇਕ ਬੱਚੇ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੂਜਾ ਦੇਵੀ ਨਾਂ ਦੀ ਮਹਿਲਾ ਦਾ ਆਪਣੇ ਪਤੀ ਨਾਲ ਵਿਵਾਦ ਰਹਿੰਦਾ ਸੀ, ਜਿਸ ਤੋਂ ਦੁਖੀ ਹੋ ਕੇ ਉਹ ਆਪਣੇ ਚਾਰ ਬੱਚਿਆਂ ਸਮੇਤ ਸ੍ਰੀ ਦਰਬਾਰ ਸਾਹਿਬ 'ਚ ਰਹਿ ਰਹੀ ਸੀ ਤੇ ਰਾਤ ਉਹ ਗੁਰੂ ਰਾਮਦਾਸ ਸਰਾਂ 'ਚ ਹੀ ਬਿਤਾਉਂਦੀ ਸੀ। ਇਸੇ ਦੌਰਾਨ ਉਸ ਦਾ ਅਣਜਾਣ ਮਹਿਲਾ ਨਾਲ ਦੋਸਤੀ ਹੋ ਗਈ ਤੇ ਚਾਰ ਜੂਨ ਦੀ ਰਾਤ ਜਦੋਂ ਉਹ ਆਪਣੇ ਬੱਚਿਆਂ ਸਮੇਤ ਸੁੱਤੀ ਹੋਈ ਸੀ ਤਾਂ ਉਸ ਦੇ 8 ਸਾਲ ਦੇ ਬੱਚੇ ਨੂੰ ਉਕਤ ਮਹਿਲਾ ਅਗਵਾ ਕਰਕੇ ਲੈ ਗਈ। ਪੁਲਸ ਨੇ ਉਕਤ ਮਹਿਲਾ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।