ਗੁਰਜੀਤ ਔਜਲਾ ਦੀ ਸੱਸ ਵੀ ਮੈਦਾਨ ''ਚ, ਜਵਾਈ ਲਈ ਮੰਗ ਰਹੀ ਵੋਟਾਂ

Monday, Apr 29, 2019 - 02:24 PM (IST)

ਗੁਰਜੀਤ ਔਜਲਾ ਦੀ ਸੱਸ ਵੀ ਮੈਦਾਨ ''ਚ, ਜਵਾਈ ਲਈ ਮੰਗ ਰਹੀ ਵੋਟਾਂ

ਅੰਮ੍ਰਿਤਸਰ (ਸੁਮਿਤ ਖੰਨਾ) : ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਇਕੱਲੇ ਉਮੀਦਵਾਰ ਹੀ ਨਹੀਂ, ਉਨ੍ਹਾਂ ਦੇ ਟੱਬਰ ਤੇ ਰਿਸ਼ਤੇਦਾਰ ਵੀ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ 'ਚ ਜੁਟ ਹੋਏ ਹਨ। ਕਿਸੇ ਉਮੀਦਵਾਰ ਦੀ ਪਤਨੀ, ਕਿਸੇ ਉਮੀਦਵਾਰ ਦੀ ਮਾਂ ਤੇ ਕਿਸੇ ਦੀ ਸਾਸੂ ਮਾਂ ਆਪਣਿਆਂ ਲਈ ਵੋਟਰਾਂ ਦੇ ਅੱਗੇ ਹੱਥ ਜੋੜ ਰਹੀਆਂ ਹਨ। ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਸਾਸੂ ਮਾਂ ਜਾਗੀਰ ਕੌਰ ਨੇ ਵੀ 29 ਨੰਬਰ ਵਾਰਡ 'ਚ ਚੋਣ ਮੀਟਿੰਗ ਕਰ ਆਪਣੀ ਜਵਾਈ ਲਈ ਵੋਟਾਂ ਮੰਗੀਆਂ। ਬੀਬੀ ਜਾਗੀਰ ਕੌਰ, ਨਵਜੋਤ ਕੌਰ ਸਿੱਧੂ ਦੇ ਨਾਲ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਮੈਡਮ ਨਵਜੋਤ ਕੌਰ ਸਿੱਧੂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ ਤੇ ਪਿਛਲੇ ਸਮੇਂ ਚ ਹੋਈ ਨੋਟਬੰਦੀ ਲਈ ਮੋਦੀ ਸਰਕਾਰ ਨੂੰ ਜੰਮ ਕੇ ਕੋਸਿਆ। ਦੱਸ ਦੇਈਏ ਕਿ ਹਲਕੇ 'ਚ ਔਜਲਾ ਦੀ ਚੋਣ ਕਮਾਨ ਮੈਡਮ ਸਿੱਧੂ ਨੇ ਸੰਭਾਲੀ ਹੋਈ ਹੈ।


author

Baljeet Kaur

Content Editor

Related News