ਅੰਮ੍ਰਿਤਸਰ ਦੀ ਲੜਕੀ ਆਸਟ੍ਰੇਲੀਆ ''ਚ ਆਨਰ ਕਿਲਿੰਗ ਦੀ ਸ਼ਿਕਾਰ! (ਵੀਡੀਓ)

Tuesday, Mar 20, 2018 - 12:28 PM (IST)

ਅੰਮ੍ਰਿਤਸਰ (ਸੁਮਿਤ ਖੰਨਾ) - ਅੰਤਰਜਾਤੀ ਪ੍ਰੇਮ ਵਿਆਹ ਕਰਵਾਉਣ ਵਾਲੀ ਅੰਮ੍ਰਿਤਸਰ ਦੀ ਮਨੀਸ਼ਾ ਦਾ ਆਸਟ੍ਰੇਲੀਆ 'ਚ ਭੇਦਭਰੀ ਹਾਲਤ 'ਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਨੀਸ਼ਾ ਦੇ ਕਤਲ ਦਾ ਉਸ ਦੇ ਮਾਤਾ-ਪਿਤਾ ਨੂੰ ਉਸ ਦੇ ਇਕ ਦੋਸਤ ਨੇ ਸੂਚਨਾ ਦਿੱਤੀ ਸੀ। ਪਰਿਵਾਰਕ ਮੈਂਬਰਾਂ ਨੇ ਕਤਲ ਨੂੰ ਆਨਰ ਕਿਲਿੰਗ ਦੱਸਦੇ ਹੋਏ ਮਨੀਸ਼ਾ ਦੇ ਸੱਸ ਸਹੁਰੇ ਨੂੰ ਕਤਲ ਦਾ ਜ਼ਿੰਮੇਵਾਰ ਦੱਸਿਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਮਨੀਸ਼ਾ 10 ਸਾਲ ਪਹਿਲਾਂ ਮੇਲਬੋਰਨ ਗਈ ਸੀ, ਜਿੱਥੇ ਕੁਝ ਸਾਲ ਪਹਿਲਾਂ ਉਸ ਨੇ ਜਤਿੰਦਰ ਨਾਂ ਦੇ ਲੜਕੇ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਇਨ੍ਹਾਂ ਦਾ ਵਿਆਹ ਪਰਿਵਾਰਕ ਮੈਂਬਰਾਂ ਦੀ ਰਜਾਮੰਦੀ ਨਾਲ ਹੋਇਆ ਸੀ ਪਰ ਜਤਿੰਦਰ ਦੀ ਮਾਂ ਸ਼ੁਰੂ ਤੋਂ ਹੀ ਮਨੀਸ਼ਾ ਨੂੰ ਪਸੰਦ ਨਹੀਂ ਕਰਦੀ ਸੀ। ਮਨੀਸ਼ਾ ਆਪਣੇ ਪਿੱਛੇ ਇਕ 8 ਮਹੀਨਿਆਂ ਦੀ ਬੱਚੀ ਵੀ ਛੱਡ ਗਈ ਹੈ। ਫਿਲਹਾਲ ਮਨੀਸ਼ਾ ਦੇ ਮਾਤਾ-ਪਿਤਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਉਨ੍ਹਾਂ ਦੀ ਲੜਕੀ ਨੂੰ ਇਨਸਾਫ ਦਿਵਾਉਣ ਦੀ ਗੁਹਾਰ ਲਗਾਈ ਹੈ। 


Related News