ਹੈਵਾਨ ਪਿਓ ਦੀ ਕਰਤੂਤ: 13 ਸਾਲਾ ਧੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ, ਗਿ੍ਰਫ਼ਤਾਰ

9/21/2020 9:14:14 AM

ਅੰਮ੍ਰਿਤਸਰ (ਅਰੁਣ) – 13 ਸਾਲਾ ਨਾਬਾਲਗ ਲਡ਼ਕੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਮਤਰੇਏ ਪਿਓ ਹਰਮੀਤ ਸਿੰਘ ਚਾਵਲਾ ਵਾਸੀ ਉੱਤਮ ਨਗਰ ਨੂੰ 1 ਮਹੀਨੇ ਬਾਅਦ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਹਰਮੀਤ ਸਿੰਘ ਜਲੰਧਰ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਪਨਾਹ ਲਈ ਬੈਠਾ ਸੀ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾਮਾਰੀ ਕਰਦਿਆਂ ਉਸ ਨੂੰ ਦਬੋਚ ਲਿਆ।
PunjabKesariਹਾਲਾਂਕਿ ਪੁਲਸ ਵਲੋਂ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੇ ਜਾਣ ਦੇ ਵੀ ਕਾਫ਼ੀ ਚਰਚੇ ਰਹੇ ਅਤੇ 6 ਮਹੀਨਿਆਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ। ਕੁੜੀ ਦੀ ਮਾਂ ਇਸ ਮੁਲਜ਼ਮ ਨਾਲ ਲਿਵ ਇਨ ਰਿਲੇਸ਼ਨ ’ਚ ਰਹਿ ਰਹੀ ਸੀ ਅਤੇ ਮੌਕਾ ਮਿਲਦਿਆਂ ਹੀ ਉਹ ਨਾਬਾਲਗ ਲਡ਼ਕੀ ਨਾਲ ਛੇਡ਼ਛਾਡ਼ ਕਰਦਾ ਸੀ ਅਤੇ ਲਡ਼ਕੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।

PunjabKesariਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੁਰਾਲੀ ਵਿਚ ਵੀ ਇਕ ਨਾਬਾਲਗ ਕੁੜੀ ਨੇ ਚਾਚੀ 'ਤੇ ਸਰੀਰਕ ਸੋਸ਼ਣ ਕਰਵਾਉਣ ਅਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਸਮੇਤ ਹੋਰ ਕਈ ਦੋਸ਼ ਲਾਏ ਸਨ। ਪੁਲਸ ਨੇ ਇਸ ਮਾਮਲੇ 'ਚ ਪੀੜਤਾ ਦੀ ਮਾਂ ਦੇ ਬਿਆਨਾਂ 'ਤੇ ਚਾਚੀ ਅਤੇ ਕੁੜੀ ਦਾ ਸਰੀਰਕ ਸੋਸ਼ਣ ਕਰਨ ਵਾਲੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।


Baljeet Kaur

Content Editor Baljeet Kaur