ਰੋਜ਼ਗਾਰ ਮੇਲੇ ਦੌਰਾਨ ਸਰਕਾਰ ''ਤੇ ਫੁੱਟਿਆ ਨੌਜਵਾਨਾਂ ਦਾ ਗੁੱਸਾ

09/25/2019 4:36:50 PM

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਸਰਕਾਰ ਦੇ ਰੋਜ਼ਗਾਰ ਮੇਲੇ 'ਚ ਆਈ ਇਕ ਕੁੜੀ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸਰਕਾਰ ਵਲੋਂ ਅੰਮ੍ਰਿਤਸਰ 'ਚ ਅੱਜ ਰੋਜ਼ਗਾਰ ਮੇਲੇ ਦਾ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਨੌਜਵਾਨਾਂ ਨੂੰ 15 ਤੋਂ 30 ਹਜ਼ਾਰ ਰੁਪਏ ਤੱਕ ਦੇਣ ਦਾ ਕਹਿ ਕੇ ਭੀੜ ਪਹਿਲਾਂ ਭੀੜ ਇਕੱਠੀ ਕੀਤੀ ਗਈ ਤੇ ਫਿਰ ਜਦੋਂ ਨੌਜਵਾਨਾਂ ਨੂੰ 6 ਤੋਂ 8 ਹਜ਼ਾਰ ਰੁਪਏ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਤਾਂ ਨੌਜਵਾਨਾਂ ਦੇ ਹੌਂਸਲੇ ਟੁੱਟ ਗਏ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਸਰਕਾਰ ਖਿਲਾਫ ਭੜਾਸ ਕੱਢੀ ਗਈ।

ਦੱਸ ਦੇਈਏ ਕਿ ਪੰਜਾਬ ਸਰਕਾਰ ਵਲੋਂ ਵੱਖ-ਵੱਖ ਜ਼ਿਲਿਆਂ ਵਿਚ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਲਈ ਰੋਜ਼ਗਾਰ ਮੇਲੇ ਲਾਏ ਜਾਂਦੇ ਹਨ। ਅੰਮ੍ਰਿਤਸਰ ਦੇ ਇਸ ਰੋਜ਼ਗਾਰ ਮੇਲੇ ਦਾ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮੇਲੇ 'ਚ ਨੌਜਵਾਨਾਂ ਨੂੰ 4000 ਦੇ ਕਰੀਬ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਦੌਰਾਨ ਓ.ਪੀ. ਸੋਨੀ ਆਪਣੀ ਸਰਕਾਰ ਦੀ ਪਿੱਠ ਥਪਥਪਾਉਂਦੇ ਵੀ ਦਿਖਾਈ ਦਿੱਤੇ।

ਦੂਜੇ ਪਾਸੇ ਇਸ ਰੋਜ਼ਗਾਰ ਮੇਲੇ ਵਿਚ ਨੌਜਵਾਨਾਂ ਨਾਲ ਵੱਡੇ-ਵੱਡੇ ਦਾਅਵੇ ਕਰਕੇ ਜਮੈਟੋ ਤੇ ਸਵੀਗੀ ਵਰਗੀਆਂ ਕੰਪਨੀਆਂ ਨੂੰ ਬੁਲਾ ਕੇ ਨੌਜਵਾਨਾਂ ਨਾਲ ਮਜ਼ਾਕ ਕੀਤਾ ਗਿਆ। ਨੌਜਵਾਨ ਮੁੰਡੇ-ਕੁੜੀਆਂ ਘੱਟ ਤਨਖਾਹਾਂ ਵਾਲੀਆਂ ਨੌਕਰੀਆਂ ਦੇਖ ਕੇ ਭੜਕ ਗਏ।


Baljeet Kaur

Content Editor

Related News