18 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਨੂੰ ਨੋਟਿਸ ਜਾਰੀ

09/22/2019 1:48:52 PM

ਅੰਮ੍ਰਿਤਸਰ (ਦਲਜੀਤ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਅੰਮ੍ਰਿਤਸਰ ਸਮੇਤ ਰਾਜ ਦੇ ਕਈ ਜ਼ਿਲਿਆਂ ਦੇ 18 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਨੂੰ ਸਬ-ਸਟੈਂਡਰਡ ਦਾ ਪਾਇਆ ਹੈ। ਫਿਲਹਾਲ ਵਿਭਾਗ ਨੇ ਇਨ੍ਹਾਂ ਦੇ ਸੰਚਾਲਕਾਂ ਨੂੰ ਨੋਟਿਸ ਜਾਰੀ ਕਰ ਕੇ 15 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਅਜਿਹਾ ਨਾ ਕਰਨ ਦੀ ਹਾਲਤ ਵਿਚ ਉਨ੍ਹਾਂ ਦੇ ਲਾਇਸੈਂਸ ਰੱਦ ਵੀ ਕੀਤੇ ਜਾ ਸਕਦੇ ਹਨ।

ਵਿਭਾਗ ਨੇ ਨੋਟਿਸ 'ਚ ਦੱਸਿਆ ਹੈ ਕਿ ਸਾਲ 2018 ਮਈ ਅਤੇ ਨਵੰਬਰ ਮਹੀਨੇ ਵਿਚ ਉਕਤ ਸੈਂਟਰਾਂ ਵਿਚ ਦਾਖਲ ਮਰੀਜ਼ਾਂ ਨੂੰ ਖਵਾਈਆਂ ਜਾਣ ਵਾਲੀਆਂ ਦਵਾਈਆਂ ਦੇ ਸੈਂਪਲ ਲਏ ਸਨ, ਜੋ ਮਾਨਕਾਂ 'ਤੇ ਖਰੀਆਂ ਨਹੀਂ ਉਤਰੀਆਂ। ਵਿਭਾਗ ਨੇ ਜਿਨ੍ਹਾਂ ਸੈਂਟਰਾਂ ਨੂੰ ਨੋਟਿਸ ਜਾਰੀ ਕੀਤਾ ਹੈ, ਉਨ੍ਹਾਂ 'ਚ ਲੁਧਿਆਣਾ ਦੇ ਤਿੰਨ, ਸਰਹਿੰਦ ਦੇ ਦੋ, ਮੋਗਾ, ਸੰਗਰੂਰ, ਬਠਿੰਡਾ, ਕਪੂਰਥਲਾ, ਬਰਨਾਲਾ, ਫਾਜ਼ਿਲਕਾ, ਹੁਸ਼ਿਆਰਪੁਰ, ਪਟਿਆਲਾ, ਪਠਾਨਕੋਟ, ਨਵਾਂਸ਼ਹਿਰ, ਮੁਕਤਸਰ ਸਾਹਿਬ ਅਤੇ ਤਰਨਤਾਰਨ ਦੇ 1-1 ਸੈਂਟਰ ਸ਼ਾਮਲ ਹਨ।


Baljeet Kaur

Content Editor

Related News