ਅੰਮ੍ਰਿਤਸਰ ''ਚ ਮਿਲਿਆ ਕੋਰੋਨਾ ਦਾ ਇਕ ਹੋਰ ਸ਼ੱਕੀ ਮਰੀਜ਼

Friday, Mar 20, 2020 - 05:16 PM (IST)

ਅੰਮ੍ਰਿਤਸਰ ''ਚ ਮਿਲਿਆ ਕੋਰੋਨਾ ਦਾ ਇਕ ਹੋਰ ਸ਼ੱਕੀ ਮਰੀਜ਼

ਅੰਮ੍ਰਿਤਸਰ (ਦਲਜੀਤ ਸ਼ਰਮਾ) : ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ 'ਚ ਕੋਰੋਨਾ ਵਾਇਰਸ ਦੇ ਇਕ ਹੋਰ ਸ਼ੱਕੀ ਮਰੀਜ਼ ਨੂੰ ਅੱਜ ਦਾਖਲ ਕੀਤਾ ਗਿਆ। ਹਸਪਤਾਲ ਪ੍ਰਸ਼ਾਸਨ ਵਲੋਂ ਮਰੀਜ਼ ਦੇ ਸੈਂਪਲ ਲੈ ਕੇ ਟੈਸਟਿੰਗ ਦੇ ਲਈ ਸਰਕਾਰੀ ਮੈਡੀਕਲ ਕਾਲਜ ਲੈਬਾਰਟਰੀ 'ਚ ਭੇਜ ਦਿੱਤਾ ਗਿਆ ਹੈ। ਇਸ ਦੀ ਰਿਪੋਰਟ ਸ਼ਨੀਵਾਰ ਬਾਅਦ ਦੁਪਹਿਰ ਆਉਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਾ ਰਹਿਣ ਵਾਲਾ ਮਰੀਜ਼ ਬੀਤੇ ਕੱਲ ਯੂ.ਕੇ. ਤੋਂ ਕੌਮਾਂਤਰੀ ਏਅਰਪੋਰਟ ਦਿੱਲੀ ਆਇਆ ਸੀ ਤੇ ਇਥੋਂ ਪੰਜਾਬ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵਲੋਂ ਕੀਤੀ ਗਈ ਸਖਤੀ ਦੇ ਚੱਲਦਿਆ ਫਲਾਈਟ 'ਚ ਨਾ ਆ ਕੇ ਸ਼ਤਾਬਦੀ ਟਰੇਨ ਰਾਹੀਂ ਅੰਮ੍ਰਿਤਸਰ ਪੁੱਜਾ ਸੀ। ਮਰੀਜ਼ ਦੇ ਕਿਸੇ ਰਿਸ਼ਤੇਦਾਰ ਨੇ ਸਿਹਤ ਵਿਭਾਗ ਨੂੰ ਉਸ ਦੀ ਜਾਣਕਾਰੀ ਦਿੱਤੀ। ਵਿਭਾਗ ਨੇ ਤੁਰੰਤ ਹਰਕਤ 'ਚ ਆਉਂਦਿਆ ਮਰੀਜ਼ ਦੀ ਸਟੇਸ਼ਨ 'ਤੇ ਹੀ ਸਕ੍ਰੀਨਿੰਗ ਕੀਤੀ। ਇਸ ਉਪਰੰਤ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾ ਦਿੱਤਾ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ: ਵਿਆਹ 'ਚ ਇਕੱਠ ਕਰਕੇ ਬੁਰਾ ਫਸਿਆ ਪਰਿਵਾਰ

ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾਕਟਰ ਪ੍ਰਭਦੀਪ ਕੌਰ ਜੌਹਲ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਅਟਾਰੀ ਬਾਰਡਰ ਅਤੇ ਕੌਮਾਂਤਰੀ ਏਅਰਪੋਰਟ ਅੰਮ੍ਰਿਤਸਰ 'ਤੇ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਤੇ ਕੋਈ ਵੀ ਵਿਅਕਤੀ ਜਿਸ 'ਚ ਇਸ ਦੇ ਲੱਛਣ ਪਾਏ ਜਾਂਦੇ ਹਨ ਉਸ ਨੂੰ ਤੁਰੰਤ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਡਰਨ ਦੀ ਨਹੀਂ ਸਗੋਂ ਇਸ ਲਈ ਜਾਗਰੂਕ ਹੋਣ ਦੀ ਜਰੂਰਤ ਹੈ।


author

Baljeet Kaur

Content Editor

Related News