ਮਨ ’ਚ ਆਸ ਲਾਈ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਪਰ ਮੁੜ ਜਾਂਦੀਆਂ ਨੇ ਨਿਰਾਸ਼ ਹੋ ਕੇ (ਤਸਵੀਰਾਂ)
Thursday, Apr 16, 2020 - 07:44 PM (IST)
ਅੰਮ੍ਰਿਤਸਰ (ਅਣਜਾਣ) - ਕੋਰੋਨਾ ਵਾਇਰਸ ਦੇ ਕਹਿਰ ਦੇ ਕਾਰਨ 3 ਮਾਰਚ ਤੱਕ ਲਗਾਏ ਗਏ ਲਾਕਡਾਊਨ ਨੇ ਪੂਰੀ ਦੁਨੀਆਂ ਨੂੰ ਘਰਾਂ ਦੇ ਅੰਦਰ ਵਾੜ ਕੇ ਰੱਖ ਦਿੱਤਾ ਹੈ। ਇਕ ਪਾਸੇ ਜਿਥੇ ਗੁਰੂ ਘਰ ’ਚ ਦਰਸ਼ਨਾਂ ਦੇ ਲਈ ਆ ਰਹੀਆਂ ਸੰਗਤਾਂ ਨੂੰ ਵੀ ਨਿਰਾਸ਼ ਹੋ ਕੇ ਵਾਪਸ ਜਾਣਾ ਪੈ ਰਿਹਾ ਹੈ, ਉਸੇ ਤਰ੍ਹਾਂ ਖਾਲਸਾ ਸਾਜਨਾ ਦਿਵਸ ਵਿਸਾਖੀ ਤੋਂ ਬਾਅਦ ਸੰਗਤਾਂ ਦੇ ਮਨਾਂ ’ਚ ਆਸ ਲਾਈ ਜਾ ਰਹੀ ਸੀ ਕਿ ਪੁਲਸ ਵਲੋਂ ਨਰਮੀ ਵਰਤ ਸ੍ਰੀ ਹਰਿਮੰਦਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰਨ ਦਿੱਤੇ ਜਾਣਗੇ। ਸੰਗਤਾਂ ਦੂਰ-ਦੁਰਾਡੇ ਤੋਂ ਪੁਲਸ ਵਲੋਂ ਕੀਤੀ ਗਈ ਸਖ਼ਤ ਘੇਰਾਬੰਦੀ ’ਚੋਂ ਕਿਸੇ ਨਾ ਕਿਸੇ ਤਰੀਕੇ ਨਿਕਲ ਕੇ ਸੱਚਖੰਡ ਦੇ ਦਰਸ਼ਨਾਂ ਲਈ ਆਉਂਦੀਆਂ ਪਰ ਨਿਰਾਸ਼ ਹੋ ਕੇ ਮੁੜ ਜਾਂਦੀਆਂ ਹਨ।
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਕਰਕੇ ਹੋਇਆ ਲਾਕਡਾਊਨ ਵਧਾ ਰਿਹਾ ਹੈ ‘ਮਾਨਸਿਕ ਤਣਾਓ’ (ਵੀਡੀਓ)
ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਹਰ ਹਾਲ ਰਹੇਗੀ ਬਹਾਲ : ਮੈਨੇਜਰ
ਜਗ ਬਾਣੀ/ਪੰਜਾਬ ਕੇਸਰੀ ਦੀ ਟੀਮ ਨੇ ਜਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਮੁਖਤਿਆਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜੋ ਕਰ ਰਿਹਾ ਹੈ, ਉਹ ਸਮੁੱਚੀ ਜਨਤਾ ਦੀ ਭਲਾਈ ਲਈ ਹੀ ਕਰ ਰਿਹਾ ਹੈ। ਜਨਤਾ ਨੂੰ ਉਨ੍ਹਾਂ ਦੀ ਗੱਲ ਮੰਨਣੀ ਚਾਹੀਦੀ ਹੈ ਪਰ ਔਖੇ ਤੋਂ ਔਖੇ ਹਾਲਾਤ ਵਿਚ ਵੀ ਚਾਹੇ ਅਹਿਮਦ ਸ਼ਾਹ ਅਬਦਾਲੀ ਦਾ ਹਮਲਾ ਹੋਇਆ ਤੇ ਚਾਹੇ 1984 ਤੇ ’87 ਦੇ ਭਿਆਨਕ ਦੌਰ ਆਏ, ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਬਹਾਲ ਰਹੀ ਤੇ ਹੁਣ ਵੀ ਬਹਾਲ ਰਹੇਗੀ। ਅੱਜ ਵੀ ਸਵੇਰੇ ਕਵਾੜ ਖੁੱਲ੍ਹਣ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਨਾਲ ਸੁਨਹਿਰੀ ਪਾਲਕੀ ’ਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਸਾਰਾ ਦਿਨ ਇਲਾਹੀ ਬਾਣੀ ਦੇ ਕੀਰਤਨ ਤੋਂ ਇਲਾਵਾ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ ਗਏ ਅਤੇ ਰਾਤ ਤੱਕ ਮਰਿਆਦਾ ਬਹਾਲ ਰੱਖੀ ਗਈ।
ਪੜ੍ਹੋ ਇਹ ਵੀ ਖਬਰ - ਪਠਾਨਕੋਟ : ਆਟੋ ਚਾਲਕ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ’ਤੇ ਉੱਡੇ ਸਭ ਦੇ ਹੋਸ਼
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ : ਪੰਜਾਬ ਅਤੇ ਚੰਡੀਗੜ੍ਹ ਦੇ ਚਮਗਿੱਦੜਾਂ ਦੀ ਰਿਪੋਰਟ ਨੈਗੇਟਿਵ
ਚੌਂਕੀ ਸਾਹਿਬਾਨ ਵੀ ਆਪਣੇ ਨਿਰਧਾਰਿਤ ਸਮੇਂ ’ਤੇ ਮਰਿਆਦਾ ਅਨੁਸਾਰ ਗੁਰੂ ਜਸ ਗਾਇਨ ਕਰ ਕੇ ਸੰਗਤਾਂ ਨੂੰ ਨਿਹਾਲ ਕਰ ਰਹੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦੀ ਆਮਦ ਨਾ ਹੋਣ ਕਾਰਣ ਲੰਗਰ ਹਾਲ ਤੋਂ ਬਾਹਰ ਗਰੀਬਾਂ ਲਈ ਲੰਗਰ ਲਾਏ ਗਏ ਤਾਂ ਜੋ ਕੋਈ ਵੀ ਭੁੱਖਾ ਨਾ ਰਹੇ, ਇਸ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ਵਿਚ ਲੰਗਰ ਅਜੇ ਵੀ ਭੇਜੇ ਜਾ ਰਹੇ ਹਨ।
ਖਬਰ ਦਾ ਅਸਰ :
ਪਿਛਲੇ ਕੁਝ ਦਿਨਾਂ ਤੋਂ ਗੁਰੂ ਰਾਮਦਾਸ ਸਰਾਂ ਦੇ ਗੁਰੂ ਕੇ ਬਾਗ ਵਾਲੇ ਪੁਰਾਣੇ ਜੋੜਾ ਘਰ ਕੋਲ ਅਤੇ ਘੰਟਾ ਘਰ ਦੇ ਬਾਹਰ ਰਾਤ ਸਮੇਂ ਮੰਗਤੇ ਸੌਂ ਰਹੇ ਸਨ, ਜਿਸ ਨਾਲ ਕੋਰੋਨਾ ਫੈਲਣ ਦਾ ਜ਼ਿਆਦਾ ਖਤਰਾ ਸੀ। ਜਗ ਬਾਣੀ ਵੱਲੋਂ ਖਬਰ ਪ੍ਰਕਾਸ਼ਿਤ ਕੀਤੇ ਜਾਣ ਉਪਰੰਤ ਇਸ ਜਗ੍ਹਾ ਤੋਂ ਮੰਗਤਿਆਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਤਾਂ ਜੋ ਇਥੇ ਸਾਫ-ਸਫ਼ਾਈ ਰੱਖੀ ਜਾ ਸਕੇ। ਮੈਨੇਜਰ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਮੰਗਤੇ ਇਸ ਜਗ੍ਹਾ ’ਤੇ ਰਾਤ ਸਮੇਂ ਸੌਂਦੇ ਸਨ, ਜਿਨ੍ਹਾਂ ਕਾਰਣ ਇਸ ਭਿਆਨਕ ਦੌਰ ’ਚ ਕੁਝ ਵੀ ਹੋ ਸਕਦਾ ਸੀ, ਇਸ ਲਈ ਅਹਿਤਿਆਤ ਵਰਤਦਿਆਂ ਇਸ ਜਗ੍ਹਾ ’ਤੇ ਮੰਗਤਿਆਂ ਨੂੰ ਹੁਣ ਸੌਣ ਨਹੀਂ ਦਿੱਤਾ ਜਾਂਦਾ। ਉਨ੍ਹਾਂ ਇਸ ਲਈ ਜਗ ਬਾਣੀ ਦਾ ਧੰਨਵਾਦ ਵੀ ਕੀਤਾ।
ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼-1 : ਹਿਟਲਰ ਦੇ ਦੇਸ਼ ਵਿਚ ਘੁੰਮਦਿਆਂ (ਤਸਵੀਰਾਂ)