ਅੰਮ੍ਰਿਤਸਰ ’ਚ ਵੱਧ ਰਿਹੈ ਕੋਰੋਨਾ ਨਾਲ ਮਰਨ ਵਾਲਿਆਂ ਦਾ ਗ੍ਰਾਫ਼, ਕਾਂਗਰਸੀ ਆਗੂ ਸਣੇ 26 ਲੋਕਾਂ ਦੀ ਮੌਤ, 404 ਨਵੇਂ ਕੇਸ
Sunday, May 16, 2021 - 10:36 AM (IST)
ਅੰਮ੍ਰਿਤਸਰ (ਦਲਜੀਤ) - ਕੋਰੋਨਾ ਨਾਲ ਮਰਨ ਵਾਲਿਆਂ ਦਾ ਗ੍ਰਾਫ਼ ਤੇਜ਼ੀ ਨਾਲ ਅੰਮ੍ਰਿਤਸਰ ’ਚ ਵੱਧ ਰਿਹਾ ਹੈ। ਸ਼ਨੀਵਾਰ ਨੂੰ ਸੀਨੀਅਰ ਕਾਂਗਰਸੀ ਆਗੂ ਆਰ. ਐੱਲ. ਭਾਟੀਆ ਸਮੇਤ 26 ਮਰੀਜ਼ਾਂ ਦੀ ਮੌਤ ਹੋ ਗਈ। ਪਹਿਲੀ ਵਾਰ ਅੰਮ੍ਰਿਤਸਰ ’ਚ ਇੰਨ੍ਹੇ ਮਰੀਜ਼ਾਂ ਦੀ ਮੌਤ ਦਰ ਰਿਕਾਰਡ ਕੀਤੀ ਗਈ ਹੈ, ਹਾਲਾਂਕਿ ਇਸਦੇ ਨਾਲ ਹੀ 404 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 225 ਮਾਮਲੇ ਕਮਿਊਨਿਟੀ ਤੋਂ ਹਨ, ਜਦੋਂ ਕਿ 179 ਮਾਮਲੇ ਪਾਜ਼ੇਟਿਵ ਕੇਸ ਦੇ ਕੰਟੇਕਟ ਵਾਲੇ ਹਨ। ਰਾਹਤ ਵਾਲੀ ਗੱਲ ਹੈ ਕਿ 825 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਉਹ ਤੰਦਰੁਸਤ ਹੋਏ ਹਨ।
ਜਾਣਕਾਰੀ ਅਨੁਸਾਰ ਬੀਤੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ’ਚ ਕਮੀ ਦਰਜ ਕੀਤੀ ਗਈ ਹੈ ਪਰ ਚਿੰਤਾ ਦਾ ਵਿਸ਼ਾ ਹੈ ਕਿ ਨਿੱਤ ਕੋਰੋਨਾ ਨਾਲ ਮਰਨ ਵਾਲਿਆਂ ਦੀ ਮੌਤ ਦਰ ’ਚ ਵਾਧਾ ਹੋ ਰਿਹਾ ਹੈ। ਅੰਮ੍ਰਿਤਸਰ ’ਚ ਇਹ ਦਰ ਲਗਾਤਾਰ ਵੱਧ ਰਹੀ ਹੈ ਅਤੇ ਹੁਣ ਇਹ ਅੰਕੜੇ ਲੋਕਾਂ ਨੂੰ ਡਰਾ ਰਹੇ ਹਨ। ਪਾਜ਼ੇਟਿਵ ਆ ਰਹੇ ਮਾਮਲਿਆਂ ਦੇ ਸਾਹਮਣੇ ਰਿਕਵਰ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਜੋ ਚੰਗੀ ਗੱਲ ਹੈ ਪਰ ਅਜੇ ਵੀ ਕੋਰੋਨਾ ਖ਼ਤਰਨਾਕ ਰੂਪ ਧਾਰਨ ਕਰ ਰਿਹਾ ਹੈ। ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਅਤੇ ਸਿਹਤ ਵਿਭਾਗ ਦੀ ਗਾਈਡਲਾਈਜ਼ ਦੀ ਪਾਲਣਾ ਕਰਨੀ ਚਾਹੀਦੀ ਹੈ। ਸਿਹਤ ਵਿਭਾਗ ਅਨੁਸਾਰ ਜ਼ਿਲ੍ਹੇ ’ਚ ਹੁਣ ਤੱਕ 40081 ਮਰੀਜ਼ ਇਨਫ਼ੈਕਟਿਡ ਹੋਏ ਹਨ, ਜਦੋਂਕਿ ਇਨ੍ਹਾਂ ’ਚੋਂ ਹੁਣ ਤੱਕ ਤੰਦਰੁਸਤ 33416 ਹੋਏ ਹਨ ਤੇ ਅੰਮ੍ਰਿਤਸਰ ’ਚ ਹੁਣ ਤੱਕ ਮੌਤਾਂ 1217 ਹੋ ਚੁੱਕੀਆਂ ਹਨ। ਕੋਰੋਨਾ ਦੇ ਕਈ ਮਰੀਜ਼ ਤਾਂ ਅਜਿਹੇ ਹਨ, ਜੋ ਘਰ ’ਚ ਹੋਮ ਆਈਸੋਲੇਟ ਹੋਏ ਹਨ ਪਰ ਗੰਭੀਰ ਲੱਛਣ ਆਉਣ ’ਤੇ ਵੀ ਲੋਕ ਆਪਣੇ ਮਰੀਜ਼ਾਂ ਨੂੰ ਹਸਪਤਾਲ ’ਚ ਨਹੀਂ ਲੈ ਕੇ ਜਾ ਰਹੇ, ਜਿਸ ਕਾਰਨ ਉਨ੍ਹਾਂ ਦੀ ਹੋਮ ਆਈਸੋਲੇਟ ਦੌਰਾਨ ਮੌਤ ਹੋ ਰਹੀ ਹੈ।
ਪਿੰਡਾਂ ਦੇ ਲੋਕ ਨਹੀਂ ਕਰਦੇ ਪ੍ਰਵਾਹ, ਪੁਲਸ ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ
ਸ਼ਹਿਰੀ ਖੇਤਰ ’ਚ ਜਿੱਥੇ ਲੋਕ ਹੁਣ ਕੋਰੋਨਾ ਤੋਂ ਡਰ ਕੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ, ਉੱਥੇ ਦਿਹਾਤੀ ਖੇਤਰ ’ਚ ਜ਼ਿਆਦਾਤਰ ਲੋਕ ਅਜੇ ਨਿਯਮਾਂ ਨੂੰ ਅੰਗੂਠਾ ਵਿਖਾ ਰਹੇ ਹਨ। ਅੰਮ੍ਰਿਤਸਰ ’ਚ ਜੋ ਪਾਜ਼ੇਟਿਵ ਮਾਮਲੇ ਸਾਹਮਣੇ ਆ ਰਹੇ ਹਨ, ਉਹ ਦਿਹਾਤੀ ਖੇਤਰ ਨਾਲ ਸਬੰਧਤ ਹਨ। ਕਈ ਪਿੰਡਾਂ ’ਚ ਲੋਕ ਅਜੇ ਝੁੰਡ ਬਣਾ ਕੇ ਬੈਠਦੇ ਹਨ। ਇਸ ਦੇ ਇਲਾਵਾ ਨਾ ਤਾਂ ਉੱਥੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਂਦਾ ਹੈ ਅਤੇ ਨਾ ਹੀ ਮਾਸਕ ਲਗਾਏ ਜਾਂਦੇ ਹਨ। ਪੁਲਸ ਪ੍ਰਸ਼ਾਸਨ ਵੀ ਨਿਯਮਾਂ ਦੀ ਪਾਲਣਾ ਕਰਵਾਉਣ ’ਚ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਿਹਾ ਹੈ। ਦਿਹਾਤੀ ਖੇਤਰ ’ਚ ਕੁਝ ਲੋਕ ਤਾਂ ਆਪਣਾ ਟੈਸਟ ਕਰਵਾ ਰਹੇ ਹਨ, ਜਦੋਂਕਿ ਜ਼ਿਆਦਾਤਰ ਲੋਕ ਕੋਰੋਨਾ ਦੇ ਲੱਛਣ ਹੋਣ ਦੇ ਬਾਵਜੂਦ ਖ਼ੁਦ ਤਾਂ ਪੀਡ਼ਤ ਹਨ, ਨਾਲ ਹੀ ਦੂਸਰਿਆਂ ਨੂੰ ਕੋਰੋਨਾ ਨਾਲ ਪੀਡ਼ਤ ਕਰ ਰਹੇ ਹਨ। ਪੁਲਸ ਪ੍ਰਸ਼ਾਸਨ ਇਸ ਸਬੰਧ ’ਚ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ
ਹੋਮ ਆਈਸੋਲੇਟ ਕੀਤੇ ਮਰੀਜ਼ ਘੁੰਮ ਰਹੇ ਹਨ ਸੜਕਾਂ ’ਤੇ
ਜ਼ਿਲ੍ਹੇ ’ਚ ਜਿਸ ਤਰ੍ਹਾਂ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਵਧ ਰਹੇ ਹਨ, ਉਸੇ ਤਰ੍ਹਾਂ ਤੇਜ਼ੀ ਨਾਲ ਲੋਕ ਘਰਾਂ ’ਚ ਹੋਮ ਆਈਸੋਲੇਟ ਹੋ ਰਹੇ ਹਨ। ਘਰਾਂ ’ਚ ਹੋਮ ਆਈਸੋਲੇਟ ਕੀਤੇ ਗਏ ਲੋਕਾਂ ਦੀ ਨਿਗਰਾਨੀ ਕਰਨਾ ਨਿਗਮ ਦੀ ਜ਼ਿੰਮੇਵਾਰੀ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਨਿਗਮ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾ ਰਿਹਾ ਹੈ। ਲੋਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਘਰੋਂ ਬਾਹਰ ਘੁੰਮ ਰਹੇ ਹਨ। ਉਹ ਖ਼ੁਦ ਤਾਂ ਕੋਰੋਨਾ ਇਨਫ਼ੈਕਟਿਡ ਹਨ ਸਗਰੋਂ ਦੂਸਰਿਆਂ ਨੂੰ ਉਸਦਾ ਸ਼ਿਕਾਰ ਬਣਾ ਰਹੇ ਹਨ।
ਇਨ੍ਹਾਂ ਮਰੀਜ਼ਾਂ ਦੀ ਹੋਈ ਮੌਤ
ਲਕਸ਼ਮੀ ਵਿਹਾਰ ਮਜੀਠਾ ਰੋਡ ਵਾਸੀ (64) ਸਾਲਾ ਬਜ਼ੁਰਗ : ਹੋਮ ਆਇਸੋਲੇਟ
ਗੁੱਜਰਪੁਰਾ ਅਜਨਾਲਾ ਵਾਸੀ (29) ਸਾਲਾ ਵਿਅਕਤੀ : ਜੀ. ਐੱਨ. ਡੀ. ਐੱਚ.
ਵੱਲ੍ਹਾ ਵਾਸੀ (81) ਸਾਲਾ ਜਨਾਨੀ : ਐੱਨ. ਡੀ. ਹਸਪਤਾਲ ਤਰਨਤਾਰਨ
ਚੌਕ ਮੰਨਾ ਸਿੰਘ ਵਾਸੀ (45) ਸਾਲਾ ਵਿਅਕਤੀ : ਜੀ. ਐਨ. ਡੀ. ਐੱਚ.
ਚਵਿੰਡਾ ਦੇਵੀ ਵਾਸੀ (65) ਸਾਲਾ ਜਨਾਨੀ : ਜੀ. ਐੱਨ. ਡੀ. ਐੱਚ.
ਗੰਡਾ ਸਿੰਘ ਕਾਲੋਨੀ ਵਾਸੀ (55) ਸਾਲਾ ਵਿਅਕਤੀ : ਜੀ. ਐੱਨ. ਡੀ. ਐੱਚ.
ਪਿੰਡ ਮਾਹਲ ਵਾਸੀ (53) ਸਾਲਾ ਵਿਅਕਤੀ : ਜੀ. ਐੱਨ. ਡੀ. ਐੱਚ.
ਜੌਡ਼ਾ ਫਾਟਕ ਵਾਸੀ (75) ਸਾਲਾ ਬਜ਼ੁਰਗ : ਜੀ. ਐੱਨ. ਡੀ. ਐੱਚ.
ਇੰਦਰਾ ਕਾਲੋਨੀ ਵਾਸੀ 60 ਸਾਲਾ ਜਨਾਨੀ : ਜੀ. ਐੱਨ. ਡੀ. ਐੱਚ.
ਰਣਜੀਤਪੁਰਾ ਛੇਹਰਟਾ ਵਾਸੀ (73) ਸਾਲਾ ਬਜ਼ੁਰਗ : ਜੀ. ਐੱਨ. ਡੀ. ਐੱਚ.
ਅਜਨਾਲਾ ਵਾਸੀ (45) ਸਾਲਾ ਜਨਾਨੀ : ਜੀ. ਐੱਨ. ਡੀ. ਐੱਚ.
ਕ੍ਰਿਸ਼ਣਾ ਨਗਰ ਵਾਸੀ (65) ਸਾਲਾ ਜਨਾਨੀ : ਜੀ. ਐੱਨ. ਡੀ. ਐੱਚ.
ਮਜੀਠਾ ਵਾਸੀ (45) ਸਾਲਾ ਜਨਾਨੀ : ਜੀ. ਐੱਨ. ਡੀ. ਐੱਚ.
ਪਿੰਡ ਝੰਡੇ ਵਾਸੀ (25) ਸਾਲਾ ਨੌਜਵਾਨ : ਜੀ. ਐੱਨ. ਡੀ. ਐੱਚ.
ਤਰਨ ਤਾਰਨ ਰੋਡ ਵਾਸੀ (37) ਸਾਲਾ ਵਿਅਕਤੀ : ਜੀ. ਐੱਨ. ਡੀ. ਐੱਚ.
ਗੁਰੂਵਾਲੀ ਗੇਟ ਵਾਸੀ (47) ਸਾਲਾ ਜਨਾਨੀ : ਜੀ. ਐੱਨ. ਡੀ. ਐੱਚ.
ਛੇਹਰਟਾ ਵਾਸੀ (70) ਸਾਲਾ ਬਜ਼ੁਰਗ : ਜੀ. ਐੱਨ. ਡੀ. ਐੱਚ.
ਸੁਦਰਸ਼ਨ ਨਗਰ ਵਾਸੀ (68) ਸਾਲਾ ਬਜ਼ੁਰਗ : ਜੀ. ਐੱਨ. ਡੀ. ਐੱਚ.
ਖਾਨਪੁਰਾ ਵਾਸੀ (85) ਸਾਲਾ ਬਜ਼ੁਰਗ : ਨੰਦਾ ਹਸਪਤਾਲ
ਕ੍ਰਿਸ਼ਣਾ ਨਗਰ ਵਾਸੀ (77) ਸਾਲਾ ਬਜ਼ੁਰਗ : ਫੋਰਟਿਸ ਹਸਪਤਾਲ
ਮੈਡੀਕਲ ਇਨਕਲੇਵ ਵਾਸੀ (73) ਸਾਲਾ ਜਨਾਨੀ : ਫੋਰਟਿਸ ਹਸਪਤਾਲ
ਵਾਈਟ ਇਨਕਲੇਵ ਵਾਸੀ (40) ਸਾਲਾ ਵਿਅਕਤੀ : ਈ. ਐੱਮ. ਸੀ. ਹਸਪਤਾਲ
ਅਮਨ ਐਵੇਨਿਊ ਗੇਟ ਹਕੀਮਾਂ ਵਾਸੀ (75) ਸਾਲਾ ਬਜ਼ੁਰਗ : ਫੋਰਟਿਸ ਹਸਪਤਾਲ
ਮਾਲ ਰੋਡ ਵਾਸੀ (99) ਸਾਲਾ ਬਜ਼ੁਰਗ : ਫੋਰਟਿਸ
ਰਾਮਬਾਗ ਵਾਸੀ (75) ਸਾਲਾ ਬਜ਼ੁਰਗ : ਮੈਡੀਕੇਡ ਹਸਪਤਾਲ
ਪਿੰਡ ਜਗਦੇਵ ਖੁਰਦ ਵਾਸੀ (72) ਸਾਲਾ ਬਜ਼ੁਰਗ : ਕਾਰਪੋਰੇਟ ਹਸਪਤਾਲ