ਅੰਮ੍ਰਿਤਸਰ ’ਚ ਕੋਰੋਨਾ ਨੂੰ ਮਾਤ ਦੇਣ ਲਈ ਲੋਕ ਆ ਰਹੇ ਨੇ ਅੱਗੇ, ਜ਼ਿਲ੍ਹੇ ਦੇ 13 ਪਿੰਡਾਂ ’ਚ ਲੱਗੀ 100 ਫ਼ੀਸਦੀ ਵੈਕਸੀਨ
Thursday, Jun 24, 2021 - 12:13 PM (IST)
ਅੰਮ੍ਰਿਤਸਰ (ਦਲਜੀਤ) - ਜ਼ਿਲ੍ਹੇ ’ਚ ਕੋਰੋਨਾ ਨੂੰ ਮਾਤ ਦੇਣ ਲਈ ਲੋਕ ਅੱਗੇ ਆ ਕੇ ਸੁਰੱਖਿਆ ਕਵਚ ਪਾ ਰਹੇ ਹਨ। ਜ਼ਿਲ੍ਹੇ ਦੇ 13 ਪਿੰਡ ’ਚ 100 ਫ਼ੀਸਦੀ ਲੋਕਾਂ ਨੇ ਕੋਰੋਨਾ ਨੂੰ ਮਾਤ ਦੇਣ ਲਈ ਸੁਰੱਖਿਆ ਕਵਚ ਪਾ ਲਿਆ ਹੈ, ਜਦੋਂਕਿ ਸਿਹਤ ਵਿਭਾਗ ਨੇ ਜ਼ਿਲ੍ਹੇ ’ਚ ਅਜੇ ਤੱਕ 5 ਲੱਖ ਲੋਕਾਂ ਨੂੰ ਟੀਕਾ ਰੂਪੀ ਕੋਰੋਨਾ ਕਵਚ ਪਾ ਦਿੱਤਾ ਹੈ। ਬੁੱਧਵਾਰ ਨੂੰ ਜ਼ਿਲ੍ਹੇ ’ਚ 5794 ਲੋਕਾਂ ਨੂੰ ਟੀਕਾ ਲੱਗਿਆ। ਇਸ ਦੇ ਨਾਲ ਹੁਣ 16 ਜਨਵਰੀ ਨੂੰ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 501934 ਲੋਕਾਂ ਨੂੰ ਸਿਹਤ ਵਿਭਾਗ ਨੇ ਟੀਕਾ ਲਗਵਾ ਦਿੱਤਾ ਹੈ। ਜ਼ਿਲ੍ਹੇ ’ਚ ਤਕਰੀਬਨ 12 ਲੱਖ ਲੋਕ 18 ਤੋਂ ਜ਼ਿਆਦਾ ਉਮਰ ਦੇ ਹਨ। ਜਾਣਕਾਰੀ ਅਨੁਸਾਰ ਕੋਰੋਨਾ ਵੈਕਸੀਨ ਨੂੰ ਲਗਵਾਉਣ ਲਈ ਲੋਕ ਖੁੱਲ੍ਹਕੇ ਹੁਣ ਅੱਗੇ ਆ ਰਹੇ ਹਨ ਅਤੇ ਬਿਨਾਂ ਡਰ ਦੇ ਵੈਕਸੀਨ ਨੂੰ ਅਪਨਾ ਰਹੇ ਹਨ। ਜਿੰਨੀ ਜਲਦੀ ਕੋਰੋਨਾ ਦੀ ਵੈਕਸੀਨ ਲੋਕ ਲਗਾਉਣਗੇ, ਓਨੀ ਜਲਦੀ ਮਹਾਂਮਾਰੀ ਨੂੰ ਦੂਰ ਭਜਾਇਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ
5 ਮਹੀਨਿਆਂ ’ਚ ਪੰਜ ਲੋਕਾਂ ਨੂੰ ਟੀਕਾ ਲੱਗ ਚੁੱਕਿਆ ਹੈ। ਇਸ ਤੋਂ ਸਾਫ਼ ਹੈ ਕਿ ਤਕਰੀਬਨ ਇਕ ਸਾਲ ਦੇ ਅੰਦਰ ਸਾਰੇ ਲੋਕਾਂ ਨੂੰ ਇਹ ਸੁਰੱਖਿਆ ਕਵਚ ਪਾ ਦਿੱਤਾ ਜਾਵੇਗਾ। ਉਧਰ ਅੰਮ੍ਰਿਤਸਰ ਦੇ 13 ਪਿੰਡਾਂ ’ਚ ਸ਼ਤ-ਫੀਸਦੀ ਵੈਕਸੀਨੇਸ਼ਨ ਹੋ ਚੁੱਕੀ ਹੈ। ਇਨ੍ਹਾਂ ’ਚ ਚਾਰ ਪਿੰਡ ਬਾਬਾ ਬਕਾਲਾ ਬਲਾਕ ਦੇ ਹਨ, ਤਿੰਨ ਪਿੰਡ ਵੇਰਕਾ ਬਲਾਕ ਦੇ ਅਤੇ ਚਾਰ ਪਿੰਡ ਲੋਪੋਕੇ ਬਲਾਕ ਦੇ, ਇਕ ਪਿੰਡ ਲੋਪੋਕੇ ਬਲਾਕ ਦਾ ਅਤੇ ਇਕ ਤਰਸਿੱਕਾ ਬਲਾਕ ਤੋਂ ਹੈ। ਅੰਮ੍ਰਿਤਸਰ ਦੇ ਲੋਕਾਂ ਨੇ ਜਿਸ ਉਤਸ਼ਾਹ ਨਾਲ ਟੀਕਾਕਰਨ ’ਚ ਭਾਈਵਾਲੀ ਨਿਭਾਈ ਹੈ, ਉਹ ਕਾਬਿਲੇ ਤਾਰੀਫ਼ ਹੈ। ਹੁਣ ਤਾਂ ਜ਼ਿਲ੍ਹੇ ’ਚ ਵੈਕਸੀਨ ਸੰਕਟ ਖ਼ਤਮ ਹੋ ਚੁੱਕਿਆ ਹੈ। ਸਰਕਾਰ ਵਲੋਂ ਲਗਾਤਾਰ ਵੈਕਸੀਨ ਭੇਜੀ ਜਾ ਰਹੀ ਹਨ। ਬੁੱਧਵਾਰ ਨੂੰ ਜ਼ਿਲ੍ਹੇ ਦੇ 169 ਸਰਕਾਰੀ ਵੈਕਸੀਨ ਸੈਂਟਰਾਂ ਅਤੇ 5 ਨਿੱਜੀ ਹਸਪਤਾਲਾਂ ’ਚ ਟੀਕਾਕਰਨ ਹੋਇਆ।
ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ
ਟੀਕਾਕਰਨ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਟੀਕਾਕਰਨ ’ਚ ਜਿਸ ਉਤਸ਼ਾਹ ਨਾਲ ਲੋਕ ਹਿੱਸਾ ਲੈ ਰਹੇ ਹਨ, ਉਹ ਬੇਹੱਦ ਚੰਗੀ ਹੈ। ਸਰਕਾਰ ਵਲੋਂ ਹੁਣ ਲਗਾਤਾਰ ਵੈਕਸੀਨ ਭੇਜੀ ਜਾ ਰਹੀ ਹੈ। ਅਸੀਂ 100 ਤੋਂ ਜ਼ਿਆਦਾ ਵੈਕਸੀਨ ਸੈਂਟਰਾਂ ’ਤੇ ਟੀਕਾਕਰਨ ਕਰ ਰਹੇ ਹਾਂ। ਇਸਦੇ ਇਲਾਵਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਵੈਕਸੀਨ ਕੈਂਪ ਲਗਾਏ ਜਾ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ
ਕੋਰੋਨਾ ਮਹਾਮਾਰੀ ਨੂੰ ਖ਼ਤਮ ਕਰਨ ਲਈ ਪਿੰਡਾਂ ਦੀ ਸਾਂਝੀਦਾਰੀ ਵਧੀ
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਵੀਰ ਸਿੰਘ ਮੂਦਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਖ਼ਤਮ ਕਰਨ ਲਈ ਅੰਮ੍ਰਿਤਸਰ ਦੇ 13 ਪਿੰਡਾਂ ’ਚ ਜੋ ਸਾਂਝੀਦਾਰੀ ਕੀਤੀ ਹੈ, ਉਹ ਪੁਰਾਣੀ ਹੈ। ਸਿਹਤ ਵਿਭਾਗ ਵਲੋਂ ਮਿਲਕੇ ਲੋਕਾਂ ਵਲੋਂ ਪ੍ਰਸ਼ੰਸਾਯੋਗ ਕਾਰਜ ਕੀਤਾ ਗਿਆ ਹੈ, ਜਿਨ੍ਹਾਂ ਪਿੰਡ ’ਚ 100 ਫੀਸਦੀ ਟੀਕਾ ਕਦੋਂ ਹੋਇਆ ਹੈ। ਉਨ੍ਹਾਂ ਪਿੰਡ ਦੇ ਵਿਕਾਸ ਲਈ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਹੈਰਾਨੀਜਨਕ : ਕੈਨੇਡਾ ਦਾ ਗਿੰਦੀ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਝਾਂਸੇ ’ਚ ਲੈ ਜੈਪਾਲ ਲਈ ਕਰਦਾ ਸੀ ਤਿਆਰ
ਕਿਸ ਨੂੰ ਕਿੰਨੀ ਡੋਜ਼ ਲੱਗੀ
ਸਿਹਤ ਕਰਮਚਾਰੀ ਪਹਿਲੀ ਡੋਜ਼ : 30485
ਸਿਹਤ ਕਰਮਚਾਰੀ ਦੂਜੀ ਡੋਜ਼ : 15299
ਫਰੰਟ ਲਾਈਨ ਵਾਰੀਅਰਸ ਪਹਿਲੀ ਡੋਜ਼ : 75116
ਫਰੰਟ ਲਾਈਨ ਵਾਰੀਅਰਸ ਦੂਜੀ ਡੋਜ਼ : 17562
45 ਤੋਂ ਜ਼ਿਆਦਾ ਉਮਰ ਨੂੰ ਪਹਿਲੀ ਡੋਜ਼ : 244658
45 ਤੋਂ ਜ਼ਿਆਦਾ ਉਮਰ ਨੂੰ ਦੂਜੀ ਡੋਜ਼ : 45921
18 ਤੋਂ 44 ਉਮਰ ਵਰਗ ਨੂੰ ਪਹਿਲੀ ਡੋਜ਼: 72893
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵਾਪਰੀ ਖ਼ੂਨੀ ਵਾਰਦਾਤ : ਖੇਤਾਂ ’ਚ ਕੰਮ ਕਰਦੇ ਵਿਅਕਤੀ ਦਾ ਸਿਰ ’ਚ ਕਹੀ ਮਾਰ ਕੀਤਾ ਕਤਲ (ਤਸਵੀਰਾਂ)
24 ਮਾਮਲੇ ਆਏ ਸਾਹਮਣੇ, ਇਕ ਮਰੀਜ਼ ਦੀ ਮੌਤ
ਬੁੱਧਵਾਰ ਨੂੰ ਜ਼ਿਲ੍ਹੇ ’ਚ 24 ਨਵੇਂ ਇਨਫ਼ੈਕਟਿਡ ਰਿਪੋਰਟ ਹੋਏ ਹਨ, ਜਦੋਂਕਿ ਇਕ ਦੀ ਮੌਤ ਹੋਈ। ਜੂਨ ਮਹੀਨੇ ’ਚ ਕੋਰੋਨਾ ਇਨਫ਼ੈਕਟਿਡ ਦੀ ਦਰ ਤੇਜ਼ੀ ਤੋਂ ਘੱਟ ਹੋਈ ਹੈ, ਉਥੇ ਰਿਕਵਰੀ ਰੇਟ ਵਧਿਆ ਹੈ। ਮਾਹਿਰ ਇਹ ਕਹਿ ਚੁੱਕੇ ਹਨ ਕਿ 6 ਤੋਂ 8 ਹਫ਼ਤੇ ਤੱਕ ਲੋਕਾਂ ਨੂੰ ਸਾਵਧਾਨੀ ਰੱਖਣੀ ਹੋਵੇਗੀ, ਨਹੀਂ ਤਾਂ ਅਸੀਂ ਤੀਜੀ ਲਹਿਰ ’ਚ ਚਲੇ ਜਾਵਾਂਗੇ ਅਤੇ ਇਹ ਗੰਭੀਰ ਸੰਕਟ ਹੋਵੇਗਾ। ਬੁੱਧਵਾਰ ਨੂੰ ਇੰਦਰਾ ਕਲੋਨੀ ਵਾਸੀ 49 ਸਾਲਾ ਜਨਾਨੀ ਦੀ ਮੌਤ ਹੋ ਗਈ।
ਇਹ ਰਹੇ ਅੰਕੜੇ
ਕੰਮਿਊਨਿਟੀ ਤੋਂ ਮਿਲੇ-9
ਕਾਂਟੈਕਟ ਤੋਂ ਮਿਲੇ-15
ਤੰਦੁਰੁਸਤ ਹੋਏ-130
ਹੁਣ ਤੱਕ ਇਨਫ਼ੈਕਟਿਡ-46560
ਹੁਣ ਤੱਕ ਤੰਦੁਰੁਸਤ ਹੋਏ 44361
ਸਰਗਰਮ ਕੇਸ-642
ਕੁਲ ਮੌਤਾਂ-1557