ਸਟੇਟ ਬੈਂਕ ''ਚ 8301 ਕਲਰਕਾਂ ਲਈ ਬਿਨੇ ਪੱਤਰਾਂ ਦੀ ਮੰਗ

Monday, Jan 29, 2018 - 01:01 PM (IST)

ਸਟੇਟ ਬੈਂਕ ''ਚ 8301 ਕਲਰਕਾਂ ਲਈ ਬਿਨੇ ਪੱਤਰਾਂ ਦੀ ਮੰਗ

ਅੰਮ੍ਰਿਤਸਰ (ਬੀ. ਐੱਨ. 551/1, ਨਵਦੀਪ) - ਰਾਣੀ ਦਾ ਬਾਗ ਸਥਿਤ ਆਈ. ਬੀ. ਟੀ. ਦੇ ਡਾਇਰੈਕਟਰ ਸਾਹਿਲ ਨਈਅਰ ਤੇ ਰਾਜੇਸ਼ ਅਰੋੜਾ ਨੇ ਦੱਸਿਆ ਕਿ ਸਟੇਟ ਬੈਂਕ ਨੇ 8301 ਖਾਲੀ ਅਹੁਦਿਆਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਉਮੀਦਵਾਰ 10 ਫਰਵਰੀ ਤੱਕ ਬਿਨੇ ਪੱਤਰ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਵਿਚ ਬਿਨੇ ਪੱਤਰ ਦੇਣ ਲਈ ਅੰਕਾਂ ਦੀ ਫੀਸਦੀ ਵੀ ਜ਼ਰੂਰੀ ਨਹੀਂ ਹੈ। ਪ੍ਰੀਖਿਆ ਲਈ ਅੰਮ੍ਰਿਤਸਰ ਆਈ. ਬੀ. ਟੀ. ਵਿਚ ਵਿਸ਼ੇਸ਼ ਬੈਚ ਸ਼ੁਰੂ ਕੀਤੇ ਜਾ ਰਹੇ ਹਨ।  ਡਾਇਰੈਕਟਰ ਰਾਜੇਸ਼ ਨੇ ਦੱਸਿਆ ਕਿ ਸਟੇਟ ਬੈਂਕ ਕਲਰਕਾਂ ਦੀ ਇਸ ਪ੍ਰੀਖਿਆ ਵਿਚ 2 ਹੀ ਪੇਪਰ ਹੋਣਗੇ। ਆਈ. ਬੀ. ਟੀ. ਵਲੋਂ ਪ੍ਰੀਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਪੈਸ਼ਲ ਬੈਚ ਸ਼ੁਰੂ ਕੀਤੇ ਜਾ ਰਹੇ ਹਨ।


Related News