ਚੀਫ ਖਾਲਸਾ ਦੀਵਾਨ ਦਾ 151 ਕਰੋੜ ਦਾ ਬਜਟ ਪਾਸ

Sunday, Mar 24, 2019 - 05:14 PM (IST)

ਚੀਫ ਖਾਲਸਾ ਦੀਵਾਨ ਦਾ 151 ਕਰੋੜ ਦਾ ਬਜਟ ਪਾਸ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਚੀਫ ਖਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਵਲੋਂ 151 ਕਰੋੜ ਦਾ ਬਜਟ ਪੇਸ਼ ਕੀਤਾ ਗਿਆ, ਜਿਸ ਨੂੰ ਸਰਵ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਸਬੰਧੀ ਹੋਈ ਮੀਟਿੰਗ 'ਚ ਹਾਊਸ ਦੇ ਕਰਾਬ ਸਾਰੇ ਮੈਂਬਰਾਂ ਨੇ ਹਿੱਸਾ ਲਿਆ ਤੇ ਬਜਟ ਨੂੰ ਪ੍ਰਵਾਨਗੀ ਦਿੱਤੀ। ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਬਜਟ 'ਚ 20 ਲੱਖ ਰੁਪਏ ਧਰਮ ਪ੍ਰਚਾਰ ਲਈ ਰੱਖੇ ਗਏ ਹਨ ਜਦਕਿ ਸੰਸਥਾ ਅਧੀਨ ਚੱਲਦੇ ਸਕੂਲਾਂ 'ਚ ਬੱਚਿਆਂ ਨੂੰ ਫੀਸ, ਕਿਤਾਬਾਂ ਤੇ ਵਰਦੀ 'ਤੇ ਵੀ ਕਾਫੀ ਰਿਆਇਤ ਦਿੱਤੀ ਜਾਵੇਗੀ।

ਇਸਦੇ ਨਾਲ ਹੀ ਪ੍ਰਦਾਨ ਨੇ ਦੱਸਿਆ ਕਿ 80 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਗੁਰਸਿੱਖ ਲੋੜਵੰਦ ਬੱਚਿਆਂ ਨੂੰ ਮੁਫਤ ਵਿੱਦਿਆ ਦੇਣ ਦਾ ਵੀ ਉਪਰਾਲਾ ਕੀਤਾ ਜਾਵੇਗਾ।


author

Baljeet Kaur

Content Editor

Related News