ਸਿੱਧੂ ਦੇ ਅਸਤੀਫੇ ਦੇ ਕਬੂਲਨਾਮੇ ''ਤੇ ਕਾਂਗਰਸ ਦਾ ਵੱਡਾ ਬਿਆਨ
Saturday, Jul 20, 2019 - 01:01 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਨਵਜੋਤ ਸਿੱਧੂ ਦੀ ਲੰਮੀ ਉਡੀਕ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਆਖਰਕਾਰ ਸਿੱਧੂ ਦੇ ਅਸਤੀਫੇ 'ਤੇ ਮੋਹਰ ਲਗਾ ਦਿੱਤੀ ਹੈ। ਹਾਲਾਂਕਿ ਕੈਪਟਨ ਨੇ ਸਿੱਧੂ ਦੇ ਵਾਪਸ ਆਉਣ ਦਾ ਕਾਫੀ ਲੰਮਾ ਇੰਤਜ਼ਾਰ ਕੀਤਾ ਪਰ ਆਖਿਰਕਾਰ ਉਨ੍ਹਾਂ ਨੂੰ ਫੈਸਲਾ ਲੈਣਾ ਪਿਆ। ਸਿੱਧੂ ਦਾ ਅਸਤੀਫਾ ਕਬੂਲ ਹੋਣ 'ਤੇ ਜਿਥੇ ਵਿਰੋਧੀ ਇਸਨੂੰ ਸਿੱਧੂ ਦਾ ਸਿਆਸੀ ਅੰਤ ਦੱਸ ਰਹੇ ਹਨ, ਉਥੇ ਹੀ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਸਿੱਧੂ ਨੇ ਅਸਤੀਫਾ ਦੇ ਵੱਡੀ ਗਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਕੋਈ ਵੀ ਚੈਲੇਜ ਨਹੀਂ ਕਰ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਨੇ ਕੈਬਨਿਟ 'ਚੋਂ ਅਸਤੀਫਾ ਦਿੱਤਾ ਹੈ, ਉਨ੍ਹਾਂ ਨੇ ਪਾਰਟੀ ਨਹੀਂ ਛੱਡੀ।