ਅੰਮ੍ਰਿਤਸਰ ''ਚ ਅੱਧੀ ਰਾਤ ਨੂੰ ਚੱਲੀਆਂ ਗੋਲ਼ੀਆਂ, ਲੋਕਾਂ ਨੇ ਇੰਝ ਸੰਭਾਲਿਆ ਮੌਕਾ

Sunday, Sep 06, 2020 - 06:39 PM (IST)

ਅੰਮ੍ਰਿਤਸਰ ''ਚ ਅੱਧੀ ਰਾਤ ਨੂੰ ਚੱਲੀਆਂ ਗੋਲ਼ੀਆਂ, ਲੋਕਾਂ ਨੇ ਇੰਝ ਸੰਭਾਲਿਆ ਮੌਕਾ

ਅੰਮ੍ਰਿਤਸਰ (ਸੁਮਿਤ ਖੰਨਾ) : ਕੋਰੋਨਾ ਕਾਰਣ ਲਗਾਏ ਗਏ ਰਾਤ ਦੇ ਕਰਫਿਊ ਦੌਰਾਨ ਅੰਮ੍ਰਿਤਸਰ ਦੇ ਇਲਾਕੇ ਕਰੇਰਾ 'ਚ ਗੋਲ਼ੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ੇਰਾ ਨਾਮ ਦਾ ਵਿਅਕਤੀ ਜੋ ਕਿ ਨਸ਼ੇ ਦਾ ਆਦੀ ਅਤੇ ਨਸ਼ਾ ਲੈਣ ਲਈ ਕਰਲੋ ਦੇ ਚੌਂਕ 'ਚ ਗਿਆ ਸੀ। ਇਸ ਦੌਰਾਨ ਨਸ਼ਾ ਨਾ ਮਿਲਣ ਦੇ ਚੱਲਦੇ ਉਥੇ ਮੌਜੂਦ ਲੋਕਾਂ ਨਾਲ ਉਸ ਦੀ ਬਹਿਸ ਹੋ ਗਈ ਅਤੇ ਝਗੜਾ ਹੋ ਗਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਵੀ ਹੋ ਗਿਆ, ਜਿਸ ਤੋਂ ਬਾਅਦ ਰਾਤ ਨੂੰ ਹਥਿਆਰਾਂ ਸਣੇ ਕੁਝ ਵਿਅਕਤੀਆਂ ਵਲੋਂ ਸ਼ੇਰਾ ਦੇ ਘਰ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਗੋਲੀ ਵੀ ਚਲਾਈ।

ਇਹ ਵੀ ਪੜ੍ਹੋ :  ਕਰਫਿਊ ਦੌਰਾਨ ਬਠਿੰਡਾ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਅਕਾਲੀ ਨੇਤਾ ਦਾ ਕਤਲ (ਤਸਵੀਰਾਂ)

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਲਾਕਾ ਵਾਸੀਆਂ ਨੇ ਜਦੋਂ ਆਪਣੀਆਂ ਛੱਤਾਂ ਤੋਂ ਇੱਟਾਂ ਚਲਾਉਣੀਆਂ ਸ਼ੁਰੂ ਕੀਤੀਆਂ ਤਾਂ ਜਾ ਕੇ ਹਮਲਾਵਰ ਭੱਜ ਨਿਕਲੇ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਤੋਂ ਬਹੁਤ ਦੇਰ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਗੋਲ਼ੀ ਦਾ ਖੋਲ ਵੀ ਬਰਾਮਦ ਕੀਤਾ ਪਰ ਪੁਲਸ ਗੋਲ਼ੀ ਦਾ ਖੋਲ ਫੜਨ ਤੋਂ ਵੀ ਕਤਰਾਉਂਦੀ ਹੋਈ ਨਜ਼ਰ ਆਈ। 

ਇਹ ਵੀ ਪੜ੍ਹੋ :  ਸ਼ਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਨੇਤਾ ਨੂੰ ਜਾਨੋਂ ਮਾਰਨ ਦੀ ਧਮਕੀ

ਇਸ ਦੌਰਾਨ ਜਦੋਂ ਪੁਲਸ ਨੂੰ ਪਤਾ ਲੱਗਾ ਕਿ ਮੁਲਜ਼ਮ ਕਿਸੇ ਦੇ ਘਰ ਵਿਚ ਲੁਕੇ ਹੋਏ ਹਨ ਤਾਂ ਪੁਲਸ ਨੇ ਮੁਲਜ਼ਮਾਂ ਨੂੰ ਦਬੋਚ ਲਿਆ। ਪੁਲਸ ਮੁਤਾਬਕ ਮੌਕੇ 'ਤੇ ਗੋਲੀ ਦਾ ਖੋਲ ਅਤੇ ਇਕ ਦਾਤਰ ਬਰਾਮਦ ਹੋਇਆ ਹੈ। ਇਸ ਦੌਰਾਨ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਭਿਆਨਕ ਹਾਦਸੇ 'ਚ ਸਕੀਆਂ ਭੈਣਾਂ ਦੀ ਮੌਤ, ਤਸਵੀਰਾਂ ਦੇਖ ਨਿਕਲ ਆਵੇਗਾ ਤ੍ਰਾਹ


author

Gurminder Singh

Content Editor

Related News