ਅੰਮ੍ਰਿਤਸਰ ''ਚ ਦੇਰ ਰਾਤ ਮਿਲੀ ਮੁੰਡੇ-ਕੁੜੀ ਦੀ ਲਾਸ਼

Wednesday, Aug 21, 2019 - 12:45 AM (IST)

ਅੰਮ੍ਰਿਤਸਰ ''ਚ ਦੇਰ ਰਾਤ ਮਿਲੀ ਮੁੰਡੇ-ਕੁੜੀ ਦੀ ਲਾਸ਼

ਅੰਮ੍ਰਿਤਸਰ,(ਅਰੁਣ): ਸ਼ਹਿਰ 'ਚ ਦੇਰ ਰਾਤ ਸਥਾਨਕ ਖਾਲਸਾ ਕਾਲਜ ਜੀ. ਟੀ. ਰੋਡ ਦੇ ਬਾਹਰ ਮੁੰਡੇ-ਕੁੜੀ ਦੀ ਲਾਸ਼ ਮਿਲੀ। ਜਾਣਕਾਰੀ ਮੁਤਾਬਕ ਖਾਲਸਾ ਕਾਲਜ ਜੀ. ਟੀ. ਰੋਡ ਦੇ ਬਾਹਰ ਇਕ ਐਕਟਿਵਾ 'ਤੇ ਜਾ ਰਹੇ ਨੌਜਵਾਨ ਮੁੰਡੇ ਤੇ ਕੁੜੀ ਦੀਆਂ ਧੌਣਾਂ ਕੱਟੀਆਂ ਲਾਸ਼ਾਂ ਬਰਾਮਦ ਹੋਈਆਂ। ਨੌਜਵਾਨ ਦੀ ਧੌਣ ਸੜਕ ਤੋਂ ਕੁਝ ਦੂਰੀ 'ਤੇ ਫੁੱਟਪਾਥ 'ਤੇ ਪਈ ਮਿਲੀ, ਜਦਕਿ ਲੜਕੀ ਦੀ ਧੌਣ ਐਕਟਿਵਾ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਮਿਲੀ। ਸੂਚਨਾ ਮਿਲਦੇ ਹੀ ਥਾਣਾ ਕੰਟੋਨਮੈਂਟ ਦੀ ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚੀ। ਦੋਵਾਂ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਦੀ ਹੱਤਿਆ ਕੀਤੀ ਗਈ ਹੈ।


Related News